इसें नीच जहान थीं हुए

ਅਸੀਂ ਚੂਹੜੇ ਸਾਂਸੀ ਵਾਂ
ਸਾਡੀ ਗੀਤਾ ਕਰ ਆਨਨ
ਨਾ ਈ ਕਾਬੇ ਵਿਚ ਸਾਡੀ ਢੋਈ
ਨਾ ਈ ਗੰਗਾ ਵਿਚ ਇਸ਼ਨਾਨ

ਅਸੀਂ ਭੀਲ ਮਲੇਛ ਚਮਾਰ
ਸਾਡੀ ਵਸਿਓਂ ਜੰਗਲ਼ ਬਾਰ
ਸਾਡੀ ਜੱਗ ਨਾਲ਼ ਸਾਂਝ ਨਾ ਸਾਰ
ਸਾਡੀ ਪੱਖੀਆਂ ਪੱਤਣੋਂ ਪਾਰ

ਅਸੀਂ ਬਾਘੇ ਦੇ ਕੰਮ ਜ਼ਾਤ
ਦੇਣੀਆ ਚੰਗਾ ਨਾ ਸਾਡੀ ਰਾਤ

ਸਾਡਾ ਜੱਗ ਵੀ ਜੂਠ ਏ ਖਾਜ
ਸਾਡੇ ਕਤੜੇ ਮਾਲ ਤੇ ਦਾਜ

ਸਾਡੇ ਜਲਿਆਂ ਵਿਚ ਕਤਿਕ
ਅਸਾਂ ਸਾਂਝੀ ਅਜ਼ਲਾਂ ਤੀਕ

ਅਸਾਂ ਪੀਤੀ ਮੇਲ਼ ਅਨਘਾਲ
ਅਸੀਂ ਨੰਗੇ ਪੈਰੇ ਬੇਹਾਲ

ਸਾਡਾ ਪਿੰਡ ਨਾ ਕੋਈ ਥੇਹ
ਸਾਡਾ ਜਮਨਾ ਮਰਨਾ ਖੇਹ
ਸਾਡਾ ਪੁੱਛਣ ਦੱਸਣ ਕੀ
ਸਾਡਾ ਉਜੜਨ ਵਸਣ ਕੀ

ਸਾਡੀ ਚਿਤਾ ਨਾ ਕੋਈ ਗੋਰ
ਸਾਡੇ ਦੁੱਖੜੇ ਹੋਰ ਦੇ ਹੋਰ
ਅਸੀਂ ਨਾ ਜੀਂਦੇ ਨਾ ਮੋਏ
ਅਸੀਂ ਨੀਚ ਜਹਾਨ ਥੀਂ ਹੋਏ

ਸਾਡੀ ਸਾਈਂ ਵੰਡ ਚਾਕੀਤੀ
ਅਸੀਂ ਭੁੱਲ ਗਏ ਪਾਕ ਪਲੀਤ

(ਅਛੂਤਾਂ ਲਈ ਇਕ ਨਜ਼ਮ)