ਹੰਡੋਲਾ

ਆਸਿਫ਼ ਸ਼ਾਹਕਾਰ

ਕਿਸੇ ਨੂੰ ਮਿਲਣਾ ਇਕ ਮਸਲਾ ਈ ਨਹੀਂ ਸਗੋਂ ਕਦੇ ਤੇ ਬਿਲਕੁਲ ਨਾ ਮੁਮਕਿਨ ਜਿਹਾ ਏ ਮੈਂ ਜਦ ਝੂਠ ਦਾ ਬਾਣਾ ਪਾ ਕੇ ਉਹਦੇ ਅੱਗੇ ਕੇ ਖਲੋਨਦਾਂਂ ਤੇ ਓ ਸੱਚ ਬਣ ਖਲੋਂਦਾ ਏ ਤੇ ਮੈਨੂੰ ਉੱਨੀਵਾਂ ਦੱਸਦਾ ਏ ਤੇ ਅਸੀਂ ਮਿਲ ਨਹੀਂ ਸਕਦੇ ਤੇ ਜਦ ਮੈਂ ਸੱਚ ਬੋਲਣ ਤੇ ਮਜਬੂਰ ਹੁੰਦਾ ਵਾਂ ਯਾ ਦਿਲੋਂ ਸੱਚ ਚਾਹੁੰਦਾ ਆਂਂ ਤੇ ਓ ਝੂਠ ਬਣ ਜਾਂਦਾ ਏ ਤੇ ਮੈਂ ਉਹਨੂੰ ਦੱਸਦਾ ਆਂਂ ਅਸੀਂ ਮਿਲ ਨਹੀਂ ਸਕਦੇ ਜੇ ਮੈਂ ਵੀ ਝੂਠ ਤੇ ਉਹ ਵੀ ਝੂਠ ਤੇ ਫ਼ਿਰ ਇਕ ਦੌੜ ਲਗਦੀ ਏ ਅਸੀਂ ਇਕ ਦੂਜੇ ਨੂੰ ਅੱਗੇ ਲੰਘਣ ਨਹੀਂ ਦੇਣਾ ਇੰਜ ਅਸੀਂ ਮਿਲਦੇ ਆਂਂ ਪਰ ਮਿਲਦੇ ਨਾਹੀਂ ਦੋ ਬੰਦਿਆਂ ਦਾ ਨੀਵੇਂ ਹੋ ਕੇ ਇਕ ਦੂਜੇ ਦੇ ਸਾਮ੍ਹਣੇ ਖਲੋ ਨਾਹ ਕੋਈ ਬੀਤਿਆ ਜੱਗ ਏ ਅਸਾਂ ਦੋਹਾਂ ਕੋਲ਼ ਝੂਠ ਬੋਲਣ ਲਈ ਮੁਨਤਕ ਏ ਤੇ ਸੱਚ ਬੋਲਣ ਲਈ ਖ਼ਵਾਹਿਸ਼ ਵੀ ਏ ਪਰ ਅਸੀਂ ਕਦੇ ਨਹੀਂ ਮਿਲਣਾ (ਸਵੀਡਨ)

Share on: Facebook or Twitter
Read this poem in: Roman or Shahmukhi