ਅਲਫ਼ ਸੁਲੱਖਣਾ

ਅਲਫ਼ ਸਿੱਖਣਾ
ਬ ਹੇਠ ਹਿੱਕ ਨੁਕਤਾ
ਅਸਾਂ ਸੁਣਿਆ
ਸਨ ਕੇ ਨਾ ਬੋਲੇ
ਸਾਡੇ ਕਣ ਤੋਂ ਜੀਭ ਦੇ ਰਸਤੇ ਵਿਚ
ਇਕ ਵਿੱਥ ਹਾਹੀ
ਵਿੱਥ ਵੀ ਡਰ ਵਰਗੀ
ਇਸ ਡਰ ਤੋਂ ਬੋਲੇ ਹੋ ਗਏ ਹਾਂ

ਅਲਫ਼ ਸੁਲੱਖਣਾ
ਬ ਹੇਠ ਹਿੱਕ ਨੁਕਤਾ
ਅਸਾਂ ਪੜ੍ਹਿਆ
ਪੜ੍ਹ ਕੇ ਨਾ ਲਿਖਿਆ
ਸਾਡੇ ਹੱਥੀਂ ਕੁੜੀਆਂ ਲੱਗੀਆਂ ਨੇ
ਜੇ ਲਿਖੀਏ ਕਲਮਾਂ ਚਲਦਿਆਂ ਨੇ
ਸਾਡੇ ਲੇਖਾਂ ਵਿਚ ਜੋ ਲਿਖਿਆ ਏ
ਉਹ ਲਿਖਿਆ ਬਦਲਿਆ ਜਾਣਾ ਏ

ਅਲਫ਼ ਸੁਲੱਖਣਾ
ਬ ਹੇਠ ਹਿੱਕ ਨੁਕਤਾ
ਅਸਾਂ ਲਿਖਿਆ
ਲੱਖ ਕੇ ਪਏ ਸੂਚੀ
ਇਹ ਨੁਕਤੇ ਜਿਸ ਥਾਂ ਲਗਦੇ ਨੇ
ਓਥੋਂ ਅੱਖਰ ਦਾਗ਼ੀ ਹੁੰਦੇ ਨੇ
ਜਦ ਅੱਖਰ ਦਾਗ਼ੀ ਹੁੰਦੇ ਨੇ
ਮੁੜ ਲਿਖਤਾਂ ਸੁੱਚੀਆਂ ਰਾਹਨਦੀਆਂ ਨਹੀਂ

ਅਲਫ਼ ਸੁਲੱਖਣਾ
ਬ ਹੇਠ ਹਿੱਕ ਨੁਕਤਾ
ਅਸਾਂ ਸੁਣਿਆ ਪੜ੍ਹਿਆ ਲਿਖਿਆ ਏ
ਅਸੀਂ ਸੁਣਦੇ ਪੜ੍ਹਦੇ ਲਿਖਦੇ ਹਾਹੇ
ਸਾਡੇ ਕੁਨੀਨ ਸੀਸਾ ਭਰਿਆ ਏ
ਸਾਡੀ ਜੀਭ ਤੇ ਛੱਲਾ ਚੜ੍ਹਿਆ ਏ
ਸਾਡੇ ਹੱਥਾਂ ਨੂੰ ਹੱਥਕੜੀਆਂ ਨੇ
ਸਾਡੀ ਸੋਚ ਤੇ ਪਹਿਰੇ ਬੈਠੇ ਨੇ
ਅਸੀਂ ਗੂੰਗੇ ਬੋਲੇ ਜੰਮਦੇ ਨਹੀਂ
ਸਾਨੂੰ ਕਲਮ ਚਲਾਣੀ ਆਉਂਦੀ ਏ
ਪਰ ਲਿਖਤਾਂ ਮੁੜ ਵੀ ਅੱਧੀਆਂ ਨੇ
ਜਿਵੇਂ ਮਸ਼ਕਾਂ ਸਾਡੀਆਂ ਬੱਧੀਆਂ ਨੇ
ਅਸੀਂ ਸੁਣ ਸਕਦੇ ਹਾਂ,ਸੁਣ ਦੇ ਨਹੀਂ
ਅਸੀਂ ਪੜ੍ਹ ਸਕਦੇ ਹਾਂ,ਪੜ੍ਹਦੇ ਨਹੀਂ
ਅਸੀਂ ਲਿਖ ਸਕਦੇ ਹਾਂ,ਲਿਖਦੇ ਨਹੀਂ
ਅਸੀਂ ਆਪਣੀ ਬੋਲੀ ਸਿੱਖਦੇ ਨਹੀਂ
ਅਸੀਂ ਮਾਂ ਬੋਲੀ ਦੇ ਦੁਸ਼ਮਣ ਹਾਂ
ਸਾਨੂੰ ਧਾਰਾਂ ਮਾਂਵਾਂ ਨਾ ਬਖ਼ਸ਼ਣ
ਸਾਨੂੰ ਧਰਤੀ ਮੇਲ਼ ਵੀ ਨਾ ਦੇਵੇ
ਅਸੀਂ ਮਾਇਟਰ ਹੋ ਕੇ ਰਲ਼ ਜਾਈਏ
ਸਾਡਾ ਰਲ਼ ਕੇ ਮਰਨਾ ਬਣ ਦਾ ਏ