ਅੱਖ ਤੋਂ ਮੁੱਖ ਉਹ ਜਦੋਂ ਉੱਠਾ ਹੋਇਆ

ਅੱਖ ਤੋਂ ਮੁੱਖ ਉਹ ਜਦੋਂ ਉੱਠਾ ਹੋਇਆ
ਫ਼ਿਰ ਸਿਜਦਾ ਮੇਰਾ ਅਦਾ ਹੋਇਆ

ਮੇਰੇ ਹੱਥ ਦਾ ਕਮਾਲ ਤੇ ਦੇਖੋ
ਬੁੱਤ ਮੈਂ ਘੜਿਆ ਕਿਤੇ ਖ਼ੁਦਾ ਹੋਇਆ

ਦਿਲ ਦੇ ਰੱਕੜ ਤੇ ਥੋਹੜ ਜਮ ਪਈ ਏ
ਵੇਖ ਪਿੰਜਰ ਕਿਵੇਂ ਹਰ ਹੋਇਆ

ਹੁਣ ਬੇ ਹੱਸੀ ਹੈ ਇਸ ਕਦਰ ਛਾਈ
ਹੁਣ ਤੇ ਦੁਸ਼ਮਣ ਭਰਾ ਭਰਾ ਹੋਇਆ

ਸਾਂ ਤਲਾਵਤ ਮੈਂ ਕਰਦਾ ਫੁੱਲਾਂ ਦੀ
ਰੰਜ ਸੀ ਯਾਰ ਖ਼ਾਹਮਖ਼ਾਹ ਹੋਇਆ