ਇਕ ਇਕ ਦੁੱਖ ਵਿਚ ਸੂਰਜ ਵਿਨੇ ਮੰਜ਼ਰ ਨੇਂ

ਇਕ ਇਕ ਦੁੱਖ ਵਿਚ ਸੂਰਜ ਵਿਨੇ ਮੰਜ਼ਰ ਨੇਂ
ਅੱਖ ਜੇ ਬਣੇ ਪੁਜਾਰੀ ਜ਼ਰੇ ਮੰਦਰ ਨੇਂ

ਵੇਲੇ ਦੇ ਪੋਰਸ ਨੂੰ ਫੜ ਕੇ ਤੱਥ ਲੈਂਦੇ
ਹਿੰਮਤ ਵਾਲੇ ਜਿਹੜੇ ਬਖ਼ਤ ਸਿਕੰਦਰ ਨੇਂ

ਮੇਰਾ ਅੱਥਰੂ ਰੋੜ੍ਹ ਨਾ ਦੇਵੇ ਜਗਤ ਤੇਰਾ
ਇਸ ਵਿਚ ਲੱਖਾਂ ਗ਼ਮ ਦੇ ਬੰਦ ਸਮੁੰਦਰ ਨੇਂ

ਜੋ ਵੇਲੇ ਦੀ ਅੱਖ ਚੋਂ ਸੁਰਮਾ ਲੇਨ ਚੁਰਾ
ਹੱਥ ਚਾਲਾਕ ਉਹ ਚਾਤਰ ਲੋਕ ਮਛੰਦਰ ਨੇਂ

ਮਹਿਲਾਂ ਵਾਲਿਓਂ ਗੱਲ ਏ ਸਾਰੀ ਤਕਵੇ ਦੀ
ਕੱਖਾਂ ਬਾਝੋਂ ਪੱਖੋਵਾਂ ਕੋਲ਼ ਕੀ ਸੁੰਦਰ ਨੇਂ

ਉਹ ਤਕਦੀਰ ਜਗਾਨੇ ਲੀਕਾਂ ਨਹੀਂ ਵੇਹੰਦੇ
ਬਾਵਾ ਲੋਕਾ ਜਿਹੜੇ ਮਰਦ ਕਲੰਦਰ ਨੇਂ