डोंघे पानी सट के कंकर वेख् रहीयाँ

ਡੂੰਘੇ ਪਾਣੀ ਸੁੱਟ ਕੇ ਕੰਕਰ ਵੇਖ ਰਹੀਆਂ
ਕੁੱਝ ਚਪਾਂ ਦੇ ਟੁੱਟਦੇ ਮੰਜ਼ਰ ਵੇਖ ਰਹੀਆਂ

ਸੂਰਜ, ਚੰਨ, ਪਹਾੜ, ਸਮੁੰਦਰ,ਫੁਲਵਾੜੀ
ਸੋਜਾਂ ਵਿਚ ਮੈਂ ਉਹਨੂੰ ਅਕਸਰ ਵੇਖ ਰਹੀਆਂ

ਗ਼ਜ਼ਲ ਪੰਜਾਬੀ ਨੱਕੋਂ ਕਿਨੂੰ ਬੱਚੀ ਸੀ
ਹੁਣ ਮੈਂ ਉਹਦੇ ਪੈਰੀਂ ਝਾਂਜਰ ਵੇਖ ਰਹੀਆਂ

ਲੱਖਾਂ ਨਦੀਆਂ ਪੀ ਕੇ ਵੀ ਜੋ ਤੁਸਾ ਏ
ਪਲਕਾਂ ਦੀ ਸੂਲ਼ੀ ਤੇ ਸਾਗਰ ਵੇਖ ਰਹੀਆਂ

ਜਿਹੜਾ ਆਪਣੇ ਇਕ ਵੀ ਸਾਹ ਤੇ ਕਾਦਰ ਨਹੀਂ
ਇਸੇ ਨੂੰ ਮੈਂ ਜੱਗ ਤੇ ਕਾਦਰ ਵੇਖ ਰਹੀਆਂ

ਸਿਲ੍ਹੇ ਪਿੰਡੇ ਰਿਜ਼ਕ ਹਲਾਲ ਕਮਾਵਣ ਜੂ
ਉਨ੍ਹਾਂ ਦੇ ਬੱਚੇ ਈ ਲਾਗ਼ਰ ਵੇਖ ਰਹੀਆਂ

ਬਾਵਾ ਉੱਤੋਂ ਬਗਲੇ ਜਾਪਣ ਉਨ੍ਹਾਂ ਦੇ
ਕਾਲੇ ਕਾਵਾਂ ਵਰਗੇ ਅੰਦਰ ਵੇਖ ਰਹੀਆਂ