ਗੱਲ ਰੌਲੇ ਲੋਕਾਂ ਪਾਈ ਏ

ਗੱਲ ਰੌਲੇ ਲੋਕਾਂ ਪਾਈ ਏ

ਸੱਚ ਆਖ ਮਨਾਂ ਕਿਉਂ ਡਰਨਾ ਏਂ
ਇਸ ਸੱਚ ਪਿੱਛੇ ਤੂੰ ਤੁਰਨਾ ਏਂ
ਸੱਚ ਸਦਾ ਅਬਾਦੀ ਕਰਨਾ ਏਂ
ਸੱਚ ਵਸਤ ਅਚੰਭਾ ਆਈ ਏ

ਗੱਲ ਰੌਲੇ ਲੋਕਾਂ ਪਾਈ ਏ

ਸ਼ਾਹ ਰਗ ਥੀਂ ਰੱਬ ਵਸਦਾ ਨੇੜੇ
ਲੋਕਾਂ ਪਾਏ ਲੰਮੇ ਝੇੜੇ
ਯਾਂ ਕੇ ਝਗੜੇ ਕੌਣ ਨਬੇੜੇ
ਭੱਜ ਭੱਜ ਕੇ ਉਮਰ ਗੰਵਾਈ ਏ

ਗੱਲ ਰੌਲੇ ਲੋਕਾਂ ਪਾਈ ਏ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 282 ( ਹਵਾਲਾ ਵੇਖੋ )