ਭੇਣਾ! ਮੈਂ ਕੱਤਦੀ ਕੱਤਦੀ ਹੱਟੀ ਪੁੱਛੀ, ਪੜੀ ਪੁੱਛੋ ਅਰੇ ਰਹਿ ਗਈ, ਹੱਥ ਵਿਚ ਰਹਿ ਗਈ ਜੁੱਟੀ ਅੱਗੇ ਚਰਖ਼ਾ, ਪਿੱਛੇ ਪੀੜ੍ਹਾ, ਮੇਰੇ ਹੱਥੋਂ ਤੰਦ ਤਰੁਟੀ ਭੌਂਦਾ ਭੌਂਦਾ ਅਵਰਹ ਡਿੱਗਾ, ਚੰਬ ਉਲਝੀ, ਤੰਦ ਟੁੱਟੀ ਭਲਾ ਹੋਇਆ ਮੇਰਾ ਚਰਖ਼ਾ ਟੁੱਟਾ, ਮੇਰੀ ਜਿੰਦ ਅਜ਼ਾਬੋਂ ਛੁੱਟੀ ਦਾਜ ਵਹੀਜ ਨੂੰ ਇਸ ਕੀ ਕਰਨਾ ਜਿਸ ਪ੍ਰੇਮ ਕਟੋਰੀ ਮਿੱਠੀ ਬੁੱਲ੍ਹਾ! ਸ਼ੋਹ ਨੇ ਨਾਚ ਨਚਾਏ, ਧੁੰਮ ਪਈ ਕਰ ਕੱਟੀ ਭੇਣਾ! ਮੈਂ ਕੱਤਦੀ ਕੱਤਦੀ ਹੱਟੀ