ਕਦੀ ਮੋੜ ਮੁਹਾਰਾਂ ਢੋਲਿਆ

ਕਦੀ ਮੋੜ ਮੁਹਾਰਾਂ ਢੋਲਿਆ
ਤੇਰੀ ਵਾਟਾਂ ਤੋਂ ਸਿਰ ਘੋਲਿਆ

ਮੈਂ ਨ੍ਹਾਤੀ ਧੋਤੀ ਰਹਿ ਗਈ
ਕੋਈ ਗੰਢ ਸੱਜਣ ਦਿਲ ਬਹਿ ਗਈ
ਕੋਈ ਸੁਖਣ ਅਵੱਲਾ ਬੋਲਿਆ

ਕਦੀ ਮੋੜ ਮੁਹਾਰਾਂ ਢੋਲਿਆ
ਤੇਰੀ ਵਾਟਾਂ ਤੋਂ ਸਿਰ ਘੋਲਿਆ

ਬੁੱਲ੍ਹਾ ਸ਼ੋਹ ਜਦ ਘਰ ਆਉਸੀ
ਮੇਰੀ ਬਲਦੀ ਭਾਹ ਬੁਝਾਉਸੀ
ਜਿਹਦੇ ਦੁੱਖਾਂ ਨੇ ਮੂੰਹ ਖੋਲਿਆ

ਕਦੀ ਮੋੜ ਮੁਹਾਰਾਂ ਢੋਲਿਆ
ਤੇਰੀ ਵਾਟਾਂ ਤੋਂ ਸਿਰ ਘੋਲਿਆ

ਹਵਾਲਾ: ਆਖਿਆ ਬੁਲ੍ਹੇ ਸ਼ਾਹ ਨੇ; ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 246 ( ਹਵਾਲਾ ਵੇਖੋ )