ਕਰ ਕੱਤਣ ਵੱਲ ਧਿਆਣ ਕੁੜੇ

ਬੁੱਲ੍ਹੇ ਸ਼ਾਹ

ਨਿੱਤ ਮੱਤੀਂ ਦਿੰਦੀ ਮਾ , ਧਿਆ ਕਿਉਂ ਫਿਰਨੀ ਐਂ ਆ ਧਿਆਹ ਨਾ ਸ਼ਰਮ ਹਯਾ ਨੂੰ ਗੁਆ ਧਿਆ ਤੂੰ ਕਦੇ ਤਾਂ ਸਮਝ ਨਦਾਨ ਕੁੜੇ ਨਿੱਤ ਮੱਤੀਂ ਦਿਆਂ ਵਲਲੀ ਨੂੰ ਇਸ ਭੋਲੀ, ਕਮਲੀ, ਜੁਲੀ ਨੂੰ ਜਦ ਪੋਸੀ ਵਖ਼ਤ ਇਕੱਲੀ ਨੂੰ ਤਦ ਹਾ ਹਾ ਕੁਰਸੀ ਜਾਨ ਕੁੜੇ ਕਰ ਕੱਤਣ ਵੱਲ ਧਿਆਣ ਕੁੜੇ ਅੱਜ ਘਰ ਨਵੀਂ ਕਪਾਹ ਕੁੜੇ ਤੂੰ ਝਬ ਝਬ ਵੇਲ਼ਨਾ ਡਾਹ ਕੁੜੇ ਰੂੰ ਵੇਲ, ਪੰਜਾਵਨ ਜਾਹ ਕੁੜੇ ਫੇਰ ਕੱਲ੍ਹ ਨਾ ਤੇਰਾ ਜਾਨ ਕੁੜੇ ਕਰ ਕੱਤਣ ਵੱਲ ਧਿਆਣ ਕੁੜੇ ਇਹ ਪੇਕਾ ਰਾਜ ਦਿਨ ਚਾਰ ਕੁੜੇ ਨਾ ਖੇਡੋ ਖੇਡ ਗੁਜ਼ਾਰ ਕੁੜੇ ਨਾ ਧਲ਼ੀ ਰੂਹ, ਕਰ ਕਾਰ ਕੁੜੇ ਘਰ ਬਾਰ ਨਾ ਕਰ ਵੀਰਾਨ ਕੁੜੇ ਕਰ ਕੱਤਣ ਵੱਲ ਧਿਆਣ ਕੁੜੇ ਤੂੰ ਸਦਾ ਨਾ ਪੇਕੇ ਰਹਿਣਾ ਏ ਨਾ ਪਾਸ ਅੰਮੜੀ ਦੇ ਬਹਿਣਾ ਏ ਭਾ! ਅੰਤ ਵਿਛੋੜਾ ਸਹਿਣਾ ਏ ਵੱਸ ਪਿਐਂਗੀ ਸੱਸ ਨਨਾਣ ਕੁੜੇ ਕਰ ਕੱਤਣ ਵੱਲ ਧਿਆਣ ਕੁੜੇ ਕੱਤ ਲੈ ਨੀ ਕੁੱਝ, ਕੁੱਤਾ ਲੈ ਨੀ ਹੁਣ ਤਾਣੀ ਤੰਦ ਏਨਾ ਲੈ ਨੀ ਤੂੰ ਅਪਣਾ ਦਾਜ ਰੰਗਾ ਲੈ ਨੀ ਤੂੰ ਤਦ ਹੋਸੇਂ ਪ੍ਰਧਾਨ ਕੁੜੇ ਕਰ ਕੱਤਣ ਵੱਲ ਧਿਆਣ ਕੁੜੇ ਕਰ ਮਾਣ ਨਾ ਹੁਸਨ ਜਵਾਨੀ ਦਾ ਪ੍ਰਦੇਸ ਨਾ ਰਹਿਣ ਸੈਲਾਨੀ ਦਾ ਇਸ ਦੁਨੀਆ ਝੂਠੀ ਫ਼ਾਨੀ ਦਾ ਨਾ ਰਹਿਸੀ ਨਾਮ ਨਿਸ਼ਾਨ ਕੁੜੇ ਕਰ ਕੱਤਣ ਵੱਲ ਧਿਆਣ ਕੁੜੇ ਇਕ ਔਖਾ ਆਵੇ ਗਾਹ ਸਭ ਸਾਕ ਸੀਨ ਭੱਜ ਜਾਵੇਗਾ ਕਰ ਮਦਦ ਪਾਰ ਲੰਘਾਵੇਗਾ ਉਹ ਬੁਲ੍ਹੇ ਦਾ ਸੁਲਤਾਨ ਕੁੜੇ ਕਰ ਕੱਤਣ ਵੱਲ ਧਿਆਣ ਕੁੜੇ

Share on: Facebook or Twitter
Read this poem in: Roman or Shahmukhi

ਬੁੱਲ੍ਹੇ ਸ਼ਾਹ ਦੀ ਹੋਰ ਕਵਿਤਾ