ਕਈ ਸੈਰਾਂ ਤੋਂ ਵੱਧ ਏ ਵੱਟੀ ਸੂਤਰ ਦੀ

ਕਈ ਸੈਰਾਂ ਤੋਂ ਵੱਧ ਏ ਵੱਟੀ ਸੂਤਰ ਦੀ
ਮਿਸਰ ਬਜ਼ਾਰੇ ਯਾਦ ਏ ਆਟੇ ਸੂਤਰ ਦੀ

ਦਿਲ ਕਲਾ ਨਈਂ ਸੜਿਆ ਚਾਹ ਈ ਸੜ ਗਏ ਨੇਂ
ਸਾਹ ਸਾਹ ਨਾਲ਼ ਸੁਆਹ ਏ ਖੱਟੇ ਸੂਤਰ ਦੀ

ਹਰ ਪਾਸੇ ਕਿਉਂ ਅੱਗਾਂ ਲਾਈ ਜਾਂਦੇ ਨੇਂ
ਅੱਖਾਂ ਉੱਤੇ ਬੱਨ੍ ਕੇ ਪੱਟੀ ਸੂਤਰ ਦੀ

ਮੇਰੇ ਭਾਰ ਤੋਂ ਵੇਲ਼ਾ ਕਾਹਨੂੰ ਡਰਦਾ ਏ
ਹਾਲਾਂ ਮੇਰੇ ਹੱਥ ਏ ਅੱਟੀ ਸੂਤਰ ਦੀ

ਦਰਦ ਬਜ਼ਾਰੇ ਦਲ ਦੇ ਲਾਂਬੂ ਵੇਖੇ ਨੇਂ
ਕਿੰਨੇ ਕਿੰਨੇ ਸਾੜੀ ਅੱਟੀ ਸੂਤਰ ਦੀ

ਆਪਣੀ ਥਾਂ ਤੋਂ ਇਕ ਸੂਤਰ ਵੀ ਹਿੱਲੀ ਨਈਂ
ਬੁਸ਼ਰਾ ਭਰਨੀ ਪਈ ਏ ਚੱਟੀ ਸੂਤਰ ਦੀ