ਹਿਜਰ ਉਫ਼ਕ ਦੇ ਡੁੱਬ ਨਾ ਜਾਏ

ਹਿਜਰ ਉਫ਼ਕ ਦੇ ਡੁੱਬ ਨਾ ਜਾਏ
ਰੀਝ ਦਾ ਕੰਬਦਾ ਤਾਰਾ
ਉਹਦੀ ਅੱਖ ਦੇ ਭੇਤ ਤੋਂ ਸਮਝਾਂ
ਕੀ ਮੈਂ ਝੂਟਾ ਲਾਰਾ?
ਜਾਣ ਲਵਾਂ ਕੀ ਇਹ ਯਕ ਤਰਫ਼ਾ
ਦਿਲ ਦਾ ਖੇਲ ਏ ਸਾਰਾ
ਲਫ਼ਜ਼ ਮੇਰੇ, ਜੇ ਓਹ ਨਾ ਛੂਵੇ
ਪੱਥਰ, ਮਿੱਟੀ, ਗਾਰਾ
ਉਹਦੇ ਪਿਆਰ ਨੂੰ ਤਾਂ ਸੱਚ ਮੰਨਾਂ
ਦਿਲੋਂ ਜੇ ਭਰੇ ਹੰਗਾਰਾ