ਨਿਕਲੇ ਆਪ ਮੁਹਾੜ ਜੇ ਕਦੀ ਬਣੇ

ਨਿਕਲੇ ਆਪ ਮੁਹਾੜ ਜੇ ਕਦੀ ਬਣੇ
ਅਸੀਂ ਇਸ਼ਕ ਦੀ ਅੱਠ ਜਨਾਬ ਵਿਚੋਂ
ਸਾਨੂੰ ਨਾਲ਼ ਲੈ ਜਾਣ ਲਈ ਆਪ ਆਈਆਂ
ਉਹਦੀਆਂ ਸੈਨਤਾਂ ਨਿਕਲ ਨਕਾਬ ਵਿਚੋਂ

ਇਸੇ ਦਿਨ ਦਾ ਪੀਤੀਆਂ ਬਾਝ ਸਾਨੂੰ
ਚੜ੍ਹਿਆ ਨਸ਼ਾ ਏ ਕਦੀ ਨਾ ਲਹਿਣ ਵਾਲਾ
ਜਾਮ ਫੜਦਿਆਂ ਇਕ ਦਿਨ ਵੇਖ ਲਈ ਸੀ
ਅੱਖ ਸਾਕੀ ਦੀ ਜਾਮ ਸ਼ਰਾਬ ਵਿਚੋਂ

ਕਦ ਤੱਕ ਭਰਮ ਬਣਿਆ ਰਹਿ ਸੀ ਵਿਚ ਆਮਾ
ਇੰਜ ਹਜ਼ੂਰ ਇਨ੍ਹਾਂ ਪਰਦੇਦਾਰੀਆਂ ਦਾ
ਕਦੀ ਤਾਰਿਆਂ ਦੇ ਵਿਚੋਂ ਝਾਕਦੇ ਓ
ਮਾਰੂੰ ਝਾਤੀਆਂ ਕਦੀ ਮਾਹਤਾਬ ਵਿਚੋਂ

ਜਾਪੇ ਇੰਜ ਲੈ ਗਈ ਸਭ ਕੁੱਝ ਨਾਲ਼ ਇਹਦਾ
ਯਾਦ ਉਨ੍ਹਾਂ ਦੀ ਇਹਦੇ ਤੋਂ ਜਾਣ ਲੱਗੀ
ਦਿਲ ਨੂੰ ਰੋਜ਼ ਈ ਫੋਲਦਾ ਵੇਖਦਾ ਮੈਂ
ਲੱਭਦਾ ਕੱਖ ਨਹੀਂ ਖ਼ਾਣਾ ਖ਼ਰਾਬ ਵਿਚੋਂ

ਮੋਮਿਨ ਸਮਝਦੇ ਹੋਣਗੇ ਫ਼ਲਸਫ਼ਾ ਇਹ
ਸਾਡੀ ਸਮਝ ਵਿਚ ਤੇ ਗੱਲ ਢੁਕਦੀ ਨਹੀਂ
ਦੇਣਦਾਰ ਤਾਈਂ ਜੰਨਤ ਲੱਭਣੀ ਐਂ
ਕੀਕਣ ਜੱਗ ਦੋਜ਼ਖ਼ ਦੇ ਅਜ਼ਾਬ-ਏ-ਵਿਚੋਂ

ਸਾਡੀ ਖ਼ਤਾ ਦਾ ਸਿਲਸਿਲਾ ਨਾਲ਼ ਉਨ੍ਹਾਂ
ਬਣਿਆ ਸਿਲਸਿਲਾ ਏ ਗੋਰਖ਼ ਧੰਦਿਆਂ ਦਾ
ਨਿਕਲੇ 'ਨਾਂਹ' ਉਨ੍ਹਾਂ ਦੇ ਜਵਾਬ ਵਿਚੋਂ
ਤੇ ਨਾ 'ਹਾਂ' ਉਨ੍ਹਾਂ ਦੇ ਜਵਾਬ ਵਿਚੋਂ

ਐਵੇਂ ਜਾਲੀਆਂ ਤਾਣਦਾ ਫਿਰੇ ਬਾਗ਼ੇ
ਚੁੱਕੀ ਪਿੰਜਰਾ ਫਿਰੇ ਸੱਯਾਦ ਐਵੇਂ
ਬੁਲਬੁਲ ਲਈ ਡੋਰਾਂ ਬਣ ਕੇ ਨਕਲੀ ਏ
ਬਾਸ ਮਹਿਕਦੀ ਫ੍ਫੱਲ ਗੁਲਾਬ ਵਿਚੋਂ

ਰੱਖੇ ਗ਼ਮਾਂ ਨੂੰ ਸ਼ਾਦ ਆਬਾਦ ਮੌਲਾ
ਇਨ੍ਹਾਂ ਨਾਲ਼ ਈ ਦਿਲ ਦੀਆਂ ਰੌਣਕਾਂ ਨੇ
ਦਰਸ ਖ਼ੁਸ਼ੀ ਦੇ ਮਿਲਣ ਮੈਂ ਜਦੋਂ ਥਲਾਂ
ਵਰਕਾ ਗ਼ਮਾਂ ਦਾ ਦਿਲ ਦੀ ਕਿਤਾਬ ਵਿਚੋਂ

ਇਨ੍ਹਾਂ ਦੇਣ ਤੇ ਦੁਨੀ ਦੇ ਝਗੜਿਆਂ ਤੋਂ
ਅﷲ ਆਪਣੀ ਵਿਚ ਈਮਾਨ ਰੱਖੇ
ਨੇਕੀ ਬਦੀ ਦੀ ਬਹਸ਼ ਵਿਚ ਪਵਾਂ ਮੈਂ ਕਿਉਂ
ਮੈਂ ਕੀ ਲੈਣੇ ਅਜ਼ਾਬ-ਏ-ਸਵਾਬ ਵਿਚੋਂ

ਵਿਹੜੇ ਵਿਚ ਮਸੀਤ ਦੇ ਅੱਜ ਕੀਤਾ
ਕੁੱਝ ਨਮਾਜ਼ੀਆਂ ਕੰਮ ਛੱਡ ਉਨੇ ਦਾ
ਹੱਥੋ-ਪਾਈ ਹੁੰਦੀ ਰਿੰਦਾਂ ਸੂਫ਼ੀਆਂ ਦੀ
ਮੁੱਲਾਂ ਵੇਖਦਾ ਰਿਹਾ ਮਹਿਰਾਬ ਵਿਚੋਂ

ਮੰਗਣ ਬਾਝ ਦਿੰਦਾ ਰਵੇ ਰੋਜ਼ ਮੈਨੂੰ
ਮਾਲਿਕ ਸਾਰੇ ਜਹਾਨ ਨੂੰ ਦੇਣ ਵਾਲਾ
ਹੇਠੀ ਕਰਾਂ ਕਿਉਂ ਉਹਦੀਆਂ ਰਹਿਮਤਾਂ ਦੀ
ਲਵਾਂ ਮੰਗ ਮਾਲਿਕ ਦੀ ਜਨਾਬ ਵਿਚੋਂ

ਚੱਲ ਵਿਚ ਪੰਜਾਬ ਈਰਾਨ ਵੱਲੋਂ
ਗ਼ਜ਼ਲਗ਼ੋ ਸ਼ੀਰਾਜ਼ ਦੇ ਆਉਣੇ ਨੇ
ਗਿਆ ਜਦੋਂ ਫ਼ਕੀਰ ਈਰਾਨ ਵਲੇ
ਮੇਰੀ ਗ਼ਜ਼ਲ ਦਾ ਰੰਗ ਪੰਜਾਬ ਵਿਚੋਂ