ਖੋਜ

ਵਸਿਆ ਨਾ ਸ਼ਹਿਰ ਤੇਰਾ ਹੋ ਕੇ ਵੀਰਾਨਾ ਖ਼ਰਾਬ

ਵਸਿਆ ਨਾ ਸ਼ਹਿਰ ਤੇਰਾ ਹੋ ਕੇ ਵੀਰਾਨਾ ਖ਼ਰਾਬ ਹੋਇਆ ਨਾ ਆਬਾਦ ਤੇਰੇ ਬਾਅਦ ਦਿਲ ਖ਼ਾਣਾ ਖ਼ਰਾਬ ਫ਼ਜਰ ਤੀਕਰ ਸ਼ਮਾ ਨੇ ਬਾਲੀ ਉਹਦੀ ਮਿੱਟੀ ਅਖ਼ੀਰ ਸ਼ਾਮ ਤੱਕ ਹੋਇਆ ਸ਼ਮ੍ਹਾ ਦੇ ਮਗਰ ਪਰਵਾਨਾ ਖ਼ਰਾਬ ਕੀਤੀ ਏ ਸਾਕੀ ਦੀ ਬੇਸੁਰਤੀ ਨੇ ਬਦਨਾਮੀ ਬੜੀ ਰਹਿ ਕੇ ਮੈਖ਼ਾਨੇ ਚ ਹੋਇਆ ਰਿੰਦ ਮਸਤਾਨਾ ਖ਼ਰਾਬ ਹੋਣ ਨਾ ਵਿਚ ਮਹਫ਼ਲੀਂ ਮੇਰੇ ਉਨ੍ਹਾਂ ਦੇ ਤਜ਼ਕਰੇ ਦਾਸਤਾਨ ਉਨ੍ਹਾਂ ਦੀ ਚੰਗੀ ਮੇਰਾ ਅਫ਼ਸਾਨਾ ਖ਼ਰਾਬ ਵਿਚ ਹਨੇਰੇ ਰੁਖ਼ ਗ਼ਮਾਂ ਦੀ ਰਾਤ ਦਾ ਲਿਸ਼ਕੇ ਕਿਵੇਂ ਜ਼ੁਲਫ਼ ਦੀ ਬਹੁਤੀ ਪ੍ਰੇਸ਼ਾਨੀ ਤੇ ਕੁੱਝ ਸ਼ਾਨਾ ਖ਼ਰਾਬ ਕਰਨ ਕੀਕਣ ਲੋਕ ਹਨ ਯਾਰਾਂ ਦੀ ਯਾਰੀ ਦਾ ਗਿਲਾ ਹੋ ਗਿਆ ਏ ਆਪਣੇ ਵਾਂਗਰ ਹੀ ਬੇਗਾਨਾ ਖ਼ਰਾਬ ਮੈਨੂੰ ਉਨ੍ਹਾਂ ਦੀ ਨਜ਼ਰ ਦੇ ਸ਼ੋਖ਼ ਤੁਹਫ਼ੇ ਮਾਰਿਆ ਕਰ ਗਿਆ ਉਨ੍ਹਾਂ ਨੂੰ ਮੇਰੇ ਦਿਲ ਦਾ ਨਜ਼ਰਾਨਾ ਖ਼ਰਾਬ ਵਿਚ ਵੀਰਾਨੇ ਏਸ ਦੀ ਗੁਜ਼ਰਾਨ ਸੀ ਚੰਗੀ ਭਲੀ ਆ ਕੇ ਤੇਰੇ ਸ਼ਹਿਰ ਹੋਇਆ ਤੇਰਾ ਦਿਵਾਨਾ ਖ਼ਰਾਬ ਬੁੱਤ ਖ਼ਰਾਬ ਹੋ ਕੇ ਖ਼ੁਦਾ ਬਣ ਜਾਣ ਨਾ ਕਿਧਰੇ ਫ਼ਕੀਰ ਬਣ ਗਿਆ ਖ਼ਾਣਾ ਖ਼ੁਦਾ ਦਾ ਹੋ ਕੇ ਬੁੱਤ ਖ਼ਾਣਾ ਖ਼ਰਾਬ

See this page in:   Roman    ਗੁਰਮੁਖੀ    شاہ مُکھی