ਸਾਹਿਬ ਨਜ਼ਰ ਦੇਖਣ ਜਿਥੇ ਕੋਈ ਸੂਰਤ

ਸਾਹਿਬ ਨਜ਼ਰ ਦੇਖਣ ਜਿਥੇ ਕੋਈ ਸੂਰਤ
ਸੂਰਤ ਆਪਣੇ ਯਾਰ ਦੀ ਵੇਖਦੇ ਨੇ
ਵਲੇ ਰਹਿਣ ਮਨਸੂਰ ਨਾ ਜਦੋਂ ਕਿਧਰੇ
ਨੋਕ ਲਿਸ਼ਕਦੀਦਾਰ ਦੀ ਵੇਖਦੇ ਨੇ

ਲਿਫ਼ਦੇ ਕਦੀ ਕਮਾਨਾਂ ਦੇ ਵਾਂਗ ਨਾਹੀਂ
ਆਪ ਦਾ ਓ ਤਾਂ ਤੇਰਾਂ ਨੂੰ ਦੇਣ ਵਾਲੇ
ਗ਼ਾਜ਼ੀ ਮਰਦ ਨੇ ਛਾਤੀਆਂ ਤਾਣ ਲੈਂਦੇ
ਜਦੋਂ ਸ਼ਕਲ ਤਲਵਾਰ ਦੀ ਵੇਖਦੇ ਨੇ

ਹੱਦਾਂ ਟੱਪ ਕੇ ਅਕਲ ਸ਼ਊਰ ਦੀਆਂ
ਆਸ਼ਿਕ ਬਸਤੀ ਜਨੂਨ ਦੀ ਵਿਚ ਪਹੁੰਚਣ
ਡਿੱਗਣ ਟੱਕਰਾਂ ਮਾਰ ਸਿਰਫ਼ਿਰੇ ਉਥੇ
ਜਿਥੇ ਰੋਕ ਦੀਵਾਰ ਦੀ ਵੇਖਦੇ ਨੇ

ਗੁੱਝੇ ਰੋਗ ਦਾ ਏ ਸੌਖਾ ਖੋਜ ਲਗਦਾ
ਟੁਰੇ ਸੋਚ ਜੇ ਨਾਲ਼ ਅਲਾਮਤਾਂ ਦੇ
ਪੁੱਛਦੇ ਹਾਲ ਇਹ ਪਹਿਲਾਂ ਤਬੀਬ ਦਾ ਨੇ
ਫੇਰ ਨਬਜ਼ ਬਿਮਾਰ ਦੀ ਵੇਖਦੇ ਨੇ

ਕੱਢਦੇ ਰਹਿਣ ਬਹਿ ਕੇ ਮੂਰਖ਼ ਹੂੜ੍ਹ ਮਤੇ
ਤਲੀਆਂ ਉਂਗਲੀਆਂ ਥੀਂ ਚੁੱਭੇ ਕੰਡਿਆਂ ਨੂੰ
ਸਿੱਧੇ ਫੁੱਲਾਂ ਨੂੰ ਹੱਥ ਨਹੀਂ ਜਾ ਪਾਉਂਦੇ
ਚੁਭਦੀ ਨੋਕ ਜੋ ਖ਼ਾਰ ਦੀ ਵੇਖਦੇ ਨੇ

ਥੱਲੇ ਕਿਸੇ ਦੇ ਨਾ ਕਿਸੇ ਹਾਲ ਲੱਗਣ
ਬਣਿਆ ਉਨ੍ਹਾਂ ਦਾ ਏ ਭਰਮ ਭਰਮ ਰਹਿੰਦਾ
ਸਲਾਹ ਵਿਚ ਜੋ ਦੋ ਰਿੰਦ ਯਸ਼ ਹੁੰਦੇ
ਰਹਿੰਦੇ ਘੜੀ ਤਕਰਾਰ ਦੀ ਵੇਖਦੇ ਨੇ

ਦਿਲ ਵਿਚ ਇਨ੍ਹਾਂ ਦੇ ਅਜੇ ਜ਼ਰੂਰ ਉਥੇ
ਹੈ ਗੁਲਜ਼ਾਰ ਦੇ ਹੋਣ ਦਾ ਸ਼ੁਭਾ ਰਹਿੰਦਾ
ਜਿਥੋਂ ਤਾਲਿਬ ਖ਼ਲੀਲ ਦੇ ਅੱਜ ਤੋੜੀ
ਉਠਦੀ ਲੰਬ ਕੋਈ ਨਾਰ ਦੀ ਵੇਖਦੇ ਨੇ

ਆਗਵੁ ਜਿਹੜੇ ਠਿਕਾਣੇ ਤੇ ਕਦਮ ਰੱਖੇ
ਇਸੇ ਥਾਂ ਦਾਣੇ ਮਹਿਰਮ ਸ਼ੇਸ਼ ਰੱਖਣ
ਬਿਜਲੀ ਵਾਂਗ ਪੈਂਦੇ ਗ਼ੁਲਾਮ ਉਥੇ ਜਥੇ
ਪੈਂਦੀ ਨਜ਼ਰ ਸਰਦਾਰ ਦੀ ਵੇਖਦੇ ਨੇ

ਝੱਲਣ ਕਿਵੇਂ ਅਹਿਸਾਨ ਉਹ ਜ਼ਿੰਦਗੀ ਦਾ
ਜਾ ਕੇ ਆਪ ਗੱਲ ਮੌਤ ਦੇ ਪੈਣ ਵਾਲੇ
ਦੁਨੀਆ ਵਿਚ ਮਰ ਜੇ ਜ਼ਿੰਦਾ ਰਹਿਣ ਵਾਲੇ
ਹਿੰਮਤ ਕਦੀ ਨਾ ਹਾਰਦੀ ਵੇਖਦੇ ਨੇ

ਪਿੱਛੇ ਲੱਗ ਕੇ ਟੁਰਨ ਦੀ ਸੱਕ ਵਾਲੇ
ਪਿੱਛੇ ਕਿਸੇ ਦੇ ਰਹਿਣ ਹਮੇਸ਼ ਲੱਗੇ
ਚਲਦੇ ਕਦੀ ਵੀ ਆਪਣੀ ਚਾਲ ਨਾ ਉਹ
ਜਿਹੜੇ ਟੂਰ ਸੰਸਾਰ ਦੀ ਵੇਖਦੇ ਨੇ

ਦੇਣੀ ਜਾਣ ਵਿਚ ਇਸ਼ਕ ਦੇ ਸ਼ੌਕ ਸੇਤੀ
ਦਰਦਮੰਦਾਂ ਦੀ ਰੀਤ ਕਦੀਮ ਦੀ ਏ
ਜਾਨਾਂ ਵਾਰ ਕੇ ਮੁੱਢ ਤੋਂ ਕਰਨ ਪੂਰੀ
ਮਰਜ਼ੀ ਯਾਰ ਜੋ ਯਾਰ ਦੀ ਵੇਖਦੇ ਨੇ

ਕੜਕੇ ਮਾਰਦੇ ਨੇ ਗੱਜਦੇ ਬੱਦਲਾਂ ਨੂੰ
ਨਜ਼ਰਾਂ ਬਿਜਲੀਆਂ ਨਾਲ਼ ਲੜਾਨ ਵਾਲੇ
ਪੈਂਦੇ ਫਾਨਡਿਆਂ ਵਿਚ ਨਾ ਬਹਿਣ ਜਿਹੜੇ
ਸਦਾਰਤ ਬਿਹਾਰ ਦੀ ਵੇਖਦੇ ਨੇ

ਫ਼ੁਰਸਤ ਫ਼ਿਕਰ ਤੋਂ ਕਦੇ ਨਾ ਮਿਲੇ ਮੈਨੂੰ
ਮੇਰੀ ਨਜ਼ਰ ਨੂੰ ਕੀ ਨੁਕਤਾਚੀਂ ਦੇਖਣ
ਐਬ ਉਨ੍ਹਾਂ ਦੀ ਨਜ਼ਰ ਦਾ ਵੇਖ ਕੋਈ
ਜਿਹੜੇ ਨਜ਼ਰ ਹਜ਼ਾਰ ਦੀ ਵੇਖਦੇ ਨੇ

ਵੇਖ ਹੀਜਲੇ ਕੌਮ ਦੀ ਜ਼ਿੰਦਗੀ ਦੇ
ਵੇਖਣ ਹਿੰਦ ਵੱਲੋਂ ਪਾਕਿਸਤਾਨ ਵੱਲੋਂ
ਨੁੱਕਰ ਕਦੀ ਕੋਈ ਚੀਨ ਦੀ ਤਾੜਦੇ ਨੇ
ਕਦੀ ਲਾਂਭ ਤਾਤਾਰ ਦੀ ਵੇਖਦੇ ਨੇ

ਬਹਿ ਕੇ ਸਮਝ ਫ਼ਕੀਰ ਸਦੀਕ ਕੋਲੋਂ
ਯਾ ਉਬੀਸ ਕਰਨੀ ਕੋਲੋਂ ਪੁੱਛ ਜਾ ਕੇ
ਵੇਖਣ ਵਾਲੇ ਪਿਆਰ ਦੀ ਵਿਚ ਦੁਨੀਆ
ਕਿਵੇਂ ਹੱਦ ਪਿਆਰ ਦੀ ਵੇਖਦੇ ਨੇ