ਝੱਲੀ ਵਾ ਫੱਗਣ ਦੀ ਆਏ ਕੇ
ਕੋਈ ਕਹੇ ਸੱਜਣ ਨੂੰ ਜਾਏ ਕੇ

ਮੇਰੇ ਬਖ਼ਸ਼ ਗੁਨਾਹ ਪਿਆਰਿਆ
ਮੈਂ ਰੋ ਰੋ ਵਕਤ ਗੁਜ਼ਾਰਿਆ

ਸਭ ਖ਼ਵੀਸ਼ ਕਬੀਲਾ ਮਾਲ ਧਨ
ਮੈਂ ਜਾਣ ਤੇਰੇ ਤੋਂ ਵਾਰਦੀ

ਹੁਣ ਆਈ ਰੁੱਤ ਬਸੰਤ ਦੀ
ਕੋਈ ਖ਼ਬਰ ਲਿਆਵੇ ਕੰਤ ਦੀ

ਪਈ ਖ਼ਬਰ ਸੱਜਣ ਘਰ ਆਉਂਦਾ
ਮੇਰਾ ਅੰਗਣ ਪਿਆ ਸਹਾ ਵਿੰਦਾ

ਹਨ ਹਾਰ ਸਿੰਗਾਰ ਲਗਾਵਨਦੀ
ਮੈਂ ਖ਼ਾਤਿਰ ਸੋਹਣੇ ਯਾਰ ਦੀ

ਅੱਠ ਫ਼ਿਰਦਾ ਅੱਗੋਂ ਚੱਲੀਏ
ਚੱਲ ਰਾਹ ਸੱਜਣ ਦਾ ਮਿਲੀਏ

ਮਿਲ ਪਿਆਰੇ ਨੂੰ ਗੱਲ ਲਾਵ ਈਏ
ਇਹ ਬਲਦੀ ਭਾਹ ਬੁਝਾ ਵੀਏ

ਸਭ ਦਰਦ ਵਿਛੋੜਾ ਦੁੱਖ ਗ਼ਮ
ਧਿਰ ਪੈਰਾਂ ਹੱਥ ਲਤਾੜਦੀ

ਉਹ ਵੇਖ ਪਿਆਰਾ ਆਉਂਦਾ
ਸਾਨੂੰ ਦਿਲਬਰ ਆਪ ਬੁਲਾਵੰਦਾ

ਹੁਣ ਆਇਆ ਰੋਜ਼ ਵਿਸਾਲ ਦਾ
ਸਾਨੂੰ ਪਿਆਰਾ ਕੋਲ਼ ਬਹਾ ਲੱਦਾ

ਸਾਡੇ ਸੱਜਣ ਵੇਖਣ ਸ਼ਾਦੀਆਂ
ਸਾਡੇ ਦੂਤੀਆਂ ਨੂੰ ਅੱਗ ਸਾੜਦੀ