ਚਾਅ ਤੋਂ ਚੋਖਾ ਦੂਰ ਏ ਸੀਨਾ

ਚਾਅ ਤੋਂ ਚੋਖਾ ਦੂਰ ਏ ਸੀਨਾ
ਦਰਦਾਂ ਦੇ ਨਾਲ਼ ਚੂਰ ਏ ਸੀਨਾ

ਉਹਦੇ ਤੀਰ ਨੂੰ ਤਮਗ਼ਾ ਆਖੇ
ਦਿਲ ਹੱਥੋਂ ਮਜਬੂਰ ਏ ਸੀਨਾ

ਤਾਹੀਓਂ ਸੜ ਕੇ ਸੁਰਮਾ ਹੋਇਆ
ਸੱਜਣ ਰੱਬ ਯਾਂ ਤੂਰ ਏ ਸੀਨਾ

ਸਾਹਾਂ ਰਾਹੀਂ ਕੌਣ ਆਇਆ ਏ?
ਕਿਉਂ ਅੱਜ ਨੋਰੋਨੋਰ ਏ ਸੀਨਾ

ਸਾਹ ਵੀ ਸੂਲ਼ੀ ਟੰਗਿਆ ਰਹਿੰਦਾ
ਵੇਲੇ ਦਾ ਮਨਸੂਰ ਏ ਸੀਨਾ