ਦੋ ਚੋਂ ਇਕ ਨਿਤਾਰ ਨਈਂ ਹੁੰਦਾ
ਤਾਹੀਓਂ ਤੈਨੂੰ ਪਿਆਰ ਨਈਂ ਹੁੰਦਾ
ਮੇਰੇ ਵਿਚ ਜੇ ਲੱਖਾਂ ਵੱਲ ਨੇਂ
ਤੇਥੋਂ ਹੋਰ ਉਸਾਰ ਨਈਂ ਹੁੰਦਾ

ਬੰਦਿਆਂ ਵਿਚ ਲਕੀਰਾਂ ਪਾ ਕੇ
ਅੱਲ੍ਹਾ ਦੇ ਨਾਲ਼ ਪਿਆਰ ਨਈਂ ਹੁੰਦਾ
ਜੇ ਉਹ ਅੰਦਰ ਬੋਲ ਪਵੇ ਤੇ
ਇਸ ਦਾ ਮਤਲਬਦਾਰ ਨਈਂ ਹੁੰਦਾ
ਮੈਨੂੰ ਆਪਣੇ ਨਾਲ਼ ਈ ਰੱਖੀਂ
ਪਰਛਾਵੇਂ ਦਾ ਭਾਰ ਨਈਂ ਹੁੰਦਾ