ਖੋਜ

ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇਂ

ਜਦ ਪੰਛੀ ਘਰ ਨੂੰ ਆਉਂਦੇ ਨੇਂ ਜਦ ਆਸ਼ਿਕ ਜੰਗਲ਼ੀ ਭੰਨਦੇ ਨੇਂ ਜਦ ਪੇ ਜਾਏ ਸ਼ਾਮ ਆਬਾਦੀ ਤੇ ਜਦ ਧੋ ਨੜੀ ਧੱਖ਼ੇ ਸਮਾਧੀ ਤੇ ਜਦ ਰੁੱਖ ਵੀ ਚਪਾਂ ਵੱਟ ਲੈਂਦੇ ਜਦ ਤਾਜਰ ਖੱਟੀ ਖੱਟ ਲੈਂਦੇ ਜਦ ਬਿਰਹਣ ਕੋਈ ਰੋਂਦੀ ਏ ਜਦ ਖੂਹ ਨੈਣਾਂ ਦੇ ਜਵੰਦੀ ਏ ਜਦ ਜੋਬਨ ਹੋਵੇ ਦੁੱਖਾਂ ਤੇ ਜਦ ਕਿਸਮਤ ਰੱਸੇ ਸਿੱਖਾਂ ਤੇ ਬਨੜ ਤੇਜ਼ ਕਟਾਰੀ ਇਹ ਸੋਚਾਂ ਸੀਨੇ ਚੋਂ ਰੁੱਤ ਚਵਾਨਦਈਆਂ ਨੇਂ ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇਂ ਜਦ ਆਲੀ ਦੀਵੇ ਬਲਦੇ ਨੇਂ ਜਦ ਦਰਦ ਸੋਨੀਹੜੇ ਘੁਲਦੇ ਨੇਂ ਜਦ ਸੋਚਾਂ ਸੀਨੇ ਸਾੜਦੀਆਂ ਜਦ ਸੁੱਖ ਦਾ ਵਰਕਾ ਪਾੜ ਦੀਆਂ ਜਦ ਪੇੜ ਕਲੇਜੇ ਚੜ੍ਹ ਜਾਂਦੀ ਦਿਲ ਮੁੰਦਰੀ ਤੇ ਗ਼ਮ ਜੜ ਜਾਂਦੀ ਜਦ ਚਮਕੇ ਚੰਨ ਆਸਮਾਨਾਂ ਤੇ ਜਦ ਨਿੰਦਰ ਚੜ੍ਹੇ ਨਾਦਾਨਾਂ ਤੇ ਜਦ ਗ਼ਮ ਦਾ ਆਵਾ ਦੁਖਦਾ ਏ ਦਿਲ ਦਰਦਾਂ ਦੇ ਨਾਲ਼ ਦੁਖਦਾ ਏ ਫ਼ਰ ਬੀਤੀਆਂ ਗੱਲਾਂ ਬਨੜ ਹੰਝੂ ਨੈਣਾਂ ਚੋਂ ਨਿੰਦਰ ਧੰਦਿਆਂ ਨੇਂ ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇਂ ਜਦ ਕਲੀਆਂ ਅੱਖਾਂ ਖੋਲ ਦੀਆਂ ਜਦ ਖ਼ੁਸ਼ਬੂ ਬਾਗ਼ੀਂ ਡੋਲ ਦੀਆਂ ਜਦ ਫੁੱਲ ਹੁਲਾਰੇ ਖਾਂਦੇ ਨੇਂ ਬੁਲਬੁਲ ਨੂੰ ਨਾਜ਼ ਵਿਖਾਂਦੇ ਨੇਂ ਜਦ ਬੁਲਬੁਲ ਗਾਨੜਾਂ ਗਾਂਦੀ ਏ ਫੁੱਲਾਂ ਤੋਂ ਵਾਰੀ ਜਾਂਦੀ ਏ ਜਦ ਗੇਂਦਾ ਮਹਿਕਾਂ ਦਿੰਦਾ ਏ ਜਦ ਸੇਕ ਏ ਭੋਰਾ ਸਹਿੰਦਾ ਏ ਜਦ ਗਲਹਰ ਰੂਪ ਵਖੀਨਦਾ ਏ ਸੁੱਖ ਚੈਨ ਹਵਾ ਨਾਲ਼ ਖੀਂਦਾ ਏ ਫ਼ਰ ਦਿਲ ਵਿਚ ਤੇਰੀ ਸੂਰਤ ਤੋਂ ਇਹ ਸੋਚਾਂ ਪਰਦੇ ਲਾਉਂਦਿਆਂ ਨੇਂ ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇਂ ਜਦ ਬਗਲਾ ਛੰਡੇ ਖੁੰਬਾਂ ਨੂੰ ਜਦ ਬੋਰ ਸਜਾਵੇ ਅੰਬਾਂ ਨੂੰ ਜਦ ਲੱਗ ਜਾਂ ਗੁੜਾਂ ਤੂਤਾਂ ਤੇ ਜਦ ਰੇਸ਼ਮ ਵੱਛੇ ਸ਼ਹਿਤੂਤਾਂ ਤੇ ਜਦ ਕੌੜੀ ਨਿੰਮੇ ਸ਼ਹਿਤ ਹੋਵੇ ਜਦ ਭੋਰਾ ਉਸ ਦਾ ਬੈਤ ਹੋਵੇ ਜਦ ਕਿੱਕਰਾਂ ਤੇ ਫੁੱਲ ਖੁੱਲ ਜਾਂਦੇ ਖਮਰਾ ਤੇ ਗਘੀ ਮਿਲ ਜਾਂਦੇ ਜਦ ਲੁਕੇ ਕਟਕਨ ਲੱਗ ਜਾਂਦੇ ਜਦ ਇਤਰਾਂ ਦੇ ਚੌ ਵਗ ਪੈਂਦੇ ਫ਼ਰ ਸੋਹਨੜੀਆਂ ਸ਼ਕਲਾਂ ਬਨੜ ਹੋ ਕੇ ਸੀਨੇ ਵਿਚ ਆਨੜ ਸਮਨਦਿਆਂ ਨੇਂ ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇਂ ਜਦ ਪਿੱਪਲ ਦੇ ਪੁੱਤ ਹਿਲਦੇ ਨੇਂ ਜਦ ਫੁੱਲ ਤੇ ਭੋਰਾ ਮਿਲਦੇ ਨੇਂ ਜਦ ਕੋਇਲ ਬੋਲੇ ਬਾਗਾਂ ਦੀ ਜਦ ਲੋਹਾ ਜਾਏ ਕਿੰਜ ਨਾਗਾਂ ਦੀ ਜਦ ਸਰੂ ਸਲਾਮੀ ਦਿੰਦੇ ਨੇਂ ਸਿੰਬਲ ਕੀ ਖ਼ੋਰੇ ਕਹਿੰਦੇ ਨੇਂ ਟਾਲੀ ਦੇ ਪੁੱਤ ਮਹਿਰਾਬੀ ਜਏ ਜਦ ਨਾਮ ਸਜਨੜ ਦਾ ਲੈਂਦੇ ਨੇਂ ਸਾਹਵਾਂ ਦੀਆਂ ਡਾਰਾਂ ਕਿਉਂ ਖ਼ੋਰੇ ਫ਼ਰ ਤੇਰੇ ਵਲੇ ਭੰਨਦਿਆਂ ਨੇਂ ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇਂ ਜਦ ਪੈਲਾਂ ਪਾਵੇ ਮੋਰ ਪਿਆ ਜਦ ਚਸ਼ਮੇ ਹੋਵੇ ਸ਼ੋਰ ਪਿਆ ਜਦ ਚਕਵੀ ਚੰਨ ਵੱਲ ਉੱਡ ਜਾਵੇ ਜਦ ਗੋਰੀ ਮਰਵਾ ਗੱਡ ਜਾਵੇ ਜਦ ਜੋਬਨ ਹੋਏ ਭਾਰਾਂ ਤੇ ਜਦ ਖੁਲਦੇ ਫਲ਼ ਅਨਾਰਾਂ ਦੇ ਜਦ ਕੁਕਨੁਸ ਮੌਜੀ ਚੜ ਜਾਂਦਾ ਜਦ ਅਪਨੜੀ ਅੱਗੇ ਸੜ ਜਾਂਦਾ ਜਦ ਹੰਸ ਵਲੇਵੇਂ ਖਾਂਦੇ ਨੇਂ ਜਦ ਬੈਲੀ ਪੀਤ ਨਿਭਾਂਦੇ ਨੇਂ ਜਦ ਕਾਂ ਵੀ ਯਾਰ ਕਲੋਲ ਕਰਨ ਜਦ ਤੋਤੇ ਟਾਲਮਟੋਲ ਕਰਨ ਕਰ ਯਾਦ ਵਸਲ ਦੱਯਾਨ ਰੁੱਤਾਂ ਨੂੰ ਇਹ ਅੱਖਾਂ ਛਮ ਛਮ ਰਿੰਨਦੀਆਂ ਨੇਂ ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇਂ ਜਦ ਸੋਚ ਪਟਾਰੀ ਖੁੱਲ ਜਾਂਦੀ ਜਦ ਜ਼ਹਿਰ ਲਹੂ ਵਿਚ ਘੁਲ ਜਾਂਦੀ ਸੱਪ ਸਾਹੀਂ ਸ਼ੌਕਣ ਲੱਗ ਪੈਂਦੇ ਜਦ ਪਛਿਏ ਗ਼ਮ ਦੇ ਵਗ ਪੈਂਦੇ ਜਦ ਜੱਸਾ ਨੀਲੂ ਨੀਲ ਹੋਵੇ ਜਦ ਨਾਂ ਕੋਈ ਵੈਦ ਵਕੀਲ ਹੋਵੇ ਜਦ ਜ਼ੋਰ ਨਾ ਚਲੇ ਹਾਵਾਂ ਤੇ ਜਦ ਮਾਨੜ ਰਵੇ ਨਾਂ ਬਾਵਾਂ ਤੇ ਫਿਰ ਆਸਾਂ ਬੀੜੀ ਡੋਬ ਜੀਆਂ ਸਿਰ ਅਪਨੜੇ ਮਿੱਟੀ ਪਿੰਦੀਆਂ ਨੇਂ ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇਂ ਜਦ ਸੱਧਰਾਂ ਮਿੱਟੀ ਰਲਦੀਆਂ ਨੇਂ ਜਦ ਹਾਵਾਂ ਬੂਹੇ ਮਿਲਦੀਆਂ ਨੇਂ ਜਦ ਸਾਹ ਵੀ ਸੀਨਾ ਡੰਗ ਜਾਂਦੇ ਲੈ ਖ਼ੰਜਰ ਦਿਲ ਚੋਂ ਲਿੰਗ ਜਾਂਦੇ ਜਦ ਹੱਡਾਂ ਚੋਂ ਮੁੱਖ ਸੜ ਜਾਂਦੀ ਜਿੰਦ ਹਿਜਰ ਕੜਾਹੇ ਚੜ੍ਹ ਜਾਂਦੀ ਜਦ ਰੂਪ ਸਰੂਪ ਵੀ ਭੁੱਲ ਜਾਵੇ ਦਿਲ ਮਰਨੜ ਮਰਾਨੜੇ ਵੀ ਤਲ਼ ਜਾਵੇ ਮੈਨੂੰ ਸੜਿਆ ਵੜਿਆ ਵੇਖ ਜਦੋਂ ਸਭ ਸਈਆਂ ਚੰਡ ਛਿੜ ਆਉਂਦੀਆਂ ਨੇਂ ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇਂ ਜਦ ਗ਼ਮ ਦਾ ਪੱਖੜਾ ਪੱਕ ਜਾਂਦਾ ਜਦ ਸਾਹ ਵੀ ਚੱਲ ਚੱਲ ਥੱਕ ਜਾਂਦਾ ਆਖ਼ਿਰ ਇਹ ਸੀਨੇ ਰੋਕ ਜਾਂਦਾ ਸਭ ਆਸਾਂ ਦਾ ਫਲ ਸੁੱਕ ਜਾਂਦਾ ਜਦ ਚੱਲਦੀ ਨਬਜ਼ ਖਲੋ ਜਾਂਦੀ ਦੁੱਖਾਂ ਦੀ ਛੁੱਟੀ ਹੋ ਜਾਂਦੀ ਜਦ ਪਾ ਫੱਟੇ ਗ਼ਸਲੀਨਦੇ ਨੇਂ ਫਿਰ ਫ਼ਰਜ਼ੀ ਵੀਨੜ ਕਰੇਂਦੇ ਨੇਂ ਜਦ ਕਬਰ ਸੁੱਤਾ ਨੀਂ ਖਿੜਦੇ ਨੇਂ ਤਕਬੀਰਾਂ ਚਾਰੇ ਪੜ੍ਹਦੇ ਨੇਂ ਜਦ ਤਾਜ਼ਾ ਪੱਟੀ ਕਬਰੇ ਤੇ ਕੋਈ ਗ਼ੈਰਾਂ ਮਿੱਟੀ ਪਿੰਦੀਆਂ ਨੇਂ ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇਂ

See this page in:   Roman    ਗੁਰਮੁਖੀ    شاہ مُکھی
ਗ਼ੁਲਾਮ ਹੁਸੈਨ ਨਦੀਮ Picture

ਗ਼ੁਲਾਮ ਹੁਸੈਨ ਨਦੀਮ ਦਾ ਤਾਅਲੁੱਕ ਸਮੁੰਦਰੀ ਫ਼ੈਸਲਾਬਾਦ ਤੋਂ ਹੈ। ਆਪ ਸੂਫ਼ੀਆਨਾ ਰੰਗ ਦੀ ਸ਼ਾਇਰ...

ਗ਼ੁਲਾਮ ਹੁਸੈਨ ਨਦੀਮ ਦੀ ਹੋਰ ਕਵਿਤਾ