ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ ਨੀ ਜਿੰਦੇ

ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ ਨੀ ਜਿੰਦੇ
ਜਦ ਤੱਕ ਸੀਤ ਵਜੋ ਦੇ ਤੇਰੇ ਹੈ ਸਾਹਵਾਂ ਦਾ ਮੱਚ
ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ
ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ
ਮੀ ਰਕਸਮ ਮੀ ਰਕਸਮ ਬੌਲ਼ਾ ਹਰਦਮ ਮੂੰਹੋਂ ਬੋਲ
ਐਸੀ ਅੱਡੀ ਮਾਰ ਜ਼ਮੀਨੇ ਮੁੜ੍ਹਕੇ ਥਾਂ ਰੁੱਤ ਡੱਲ
ਪਾਣੀ ਮਿੱਟੀ ਅੱਗ ਹਵਾ ਨੂੰ ਇਕ ਪਿਆਲੇ ਘੋਲ਼
ਇਕੋ ਡੀਕੇ ਪੀ ਜਾ ਚਾਰੇ ਪੰਜਵਾਂ ਖੁੱਲੇ ਸੱਚ
ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ

ਦਸ ਨੀ ਜਿੰਦੇ ਦੁਨੀਆ ਨੂੰ ਤੋਂ ਇਹ ਅਣਮੁੱਲਾ ਕੰਮ
ਕਿਉਂ ਸੂਲ਼ੀ ਮਨਸੂਰ ਨੇ ਚੁੰਮੀ ਸ਼ਮਸ ਲੱਥਿਆ ਚੰਮ
ਕਿਉਂ ਮੋਹਰਾ ਸੁਕਰਾਤ ਨੇ ਪੀਤਾ ਕਿਉਂ ਸੀ ਨੱਚਿਆ ਬੁੱਲ੍ਹਾ
ਕਿਉਂ ਸੀ ਭਲੀ ਹੀਰ ਸਲੇਟੀ ਵੇਹੜਾ ਚੌਕਾ ਚੁੱਲ੍ਹਾ
ਸੁੱਚਾ ਤੇਰਾ ਸੱਚ ਪਛਾਣੇ ਕੇਹਾ ਜਾਣੇ ਜੋ ਖਿੱਚ
ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ

ਦਸ ਨੀ ਜਿੰਦੇ ਕਹੀੜੀ ਗੱਲੋਂ ਸਰਮਦ ਸੀਸ ਕਟਾਇਆ
ਤਖ਼ਤ ਹਜ਼ਾਰਾ ਛੱਡ ਰਾਂਝੇ ਨੇਂ ਕੰਨਾਂ ਨੂੰ ਪੜੋ ਈਆ
ਸ਼ਾਹ ਹੁਸੈਨ ਦਾ ਕਿਹੜੀ ਗੱਲੋਂ ਬਣਿਆ ਮਾਧੋ ਲਾਲ਼
ਛੱਡ ਦੌਲਤਾਂ ਉਧਮ ਕਾਸ ਨੂੰ ਹੋਇਆ ਸੀ ਕੰਗਾਲ
ਇਸ਼ਕੇ ਦੀ ਸਰਦਾਈ ਪੀ ਕੇ ਬੋਲ ਫ਼ਕੀਰਾ ਸੱਚ
ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ

ਰੋਜ਼ ਅਲਸਤ ਵ ਕੀਤੇ ਸਨ ਜੋ ਖੁੱਲਣ ਕੁਲ ਕਰਾਰ
ਲਾਲਚ , ਲੋਭਾਂ ,ਹਿਰਸ, ਹਵਾਵਾਂ ਆਪਣੇ ਅੰਦਰੋਂ ਮਾਰ
ਮੈਂ ਮੈਂ ਤੂੰ ਕਰ ਲੈ ਤੌਬਾ ਤੋਂ ਤੂੰ ਵਿਰਦ ਪੁਕਾਰ
ਤੂੰ ਦੇ ਏਸ ਸਮੁੰਦਰ ਦੇ ਵਿਚ ਕਤਰਾ ਬਣ ਕੇ ਰਚ
ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ

ਏਸ ਮੁਕਾਮੇ ਮਰਨੋਂ ਪਹਿਲਾਂ ਮਰ ਜਾਨਾਂ ਤੂੰ ਆਪੇ
ਜੰਮਿਆਂ ਦੇ ਸਭ ਚਾਅ ਮੁੱਕ ਜਾਣੇ ਮੋਈਆਂ ਯਾਰ ਸਿਆਪੇ
ਆਪੇ ਆਉਣਾ ਆਪੇ ਜਾਣਾ ਖੱਲ ਜਾਣੀ ਇਹ ਗੱਲ
ਕੱਤ ਕੱਤ ਢੇਰ ਲੱਗਾ ਦਿਉ ਤੱਕਲਾ ਨਿਕਲ ਗਿਆ ਜੇ ਵੱਲ
ਲਾਹ ਨਾਂ ਪਰਦੇ ਯਾਰ ਨਦੀਮਾ ਇਸ ਦੁਨੀਆ ਤੋਂ ਬਚ
ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ ਨੀ ਜਿੰਦੇ ਨੱਚ