ਬਾਬਲ! ਰਾਜ ਦੁਲਾਰੀ ਸਾਂ ਮੈਂ, ਤੈਨੂੰ ਬਹੁਤ ਪਿਆਰੀ ਸਾਂ ਮੈਂ
ਹੱਕ ਤੇ ਚਾੜ੍ਹ ਖਡਨਦਾ ਸੀ ਤੋਂ, ਕਿੰਨੇ ਲਾਡ ਲਡਨਦਾ ਸੀ ਤੂੰ
ਮੈਨੂੰ ਰਾਨੜੋ ਕਹਿੰਦਾ ਸੀ ਤੋਂ, ਮੱਥਾ ਚੁੰਮ ਕੇ ਬਹਿੰਦਾ ਸੀ ਤੂੰ
ਪੋਹ ਦੀ ਠਾਰ ਤੇ ਹਾੜ ਦੀ ਭਾਂਬੜ, ਮੇਰੀ ਖ਼ਾਤਿਰ ਸਹਿੰਦਾ ਸੀ ਤੂੰ

ਤੂੰ ਤੇ ਕਹਿਣਾ ਮਾਨੜ ਸੀ ਮੈਨੂੰ, ਆਖਦਾ ਅਪਨੜੀਂ ਜਾਨ ਸੀ ਮੈਨੂੰ
ਮੇਰੇ ਦੁੱਖ ਤੇ ਰੋ ਪੈਂਦਾ ਸੀ, ਮੁੜਕਾ ਤੇਰਾ ਚੋ ਪੈਂਦਾ ਸੀ
ਅੱਜ ਇਹ ਕਿਹੜੀ ਹੋ ਨੜੀ ਚੁਲ੍ਹੀ, ਮੇਰੀ ਸ਼ਕਲ ਸਿਆਨੜੀ ਪੁਲਹੀ
ਬਾਬਲਾ! ਅੱਜ ਕੀ ਤੈਨੂੰ ਹੋਇਆ, ਅੱਖਾਂ ਵਿਚੋਂ ਲਹੂ ਏ ਚੋਇਆ
ਮੇਰੇ ਖੇਡ ਖਡੋਨੜੇ ਪੱਲ੍ਹੇ, ਕਹਿਰ ਕਰੋੜ ਦੇ ਝਕੜ ਚੁਲਹਹੇ
ਮੇਰੇ ਗੱਲ ਤੋਂ ਰੱਸਾ ਪਾਇਆ, ਤੇਰੀ ਹੱਥੀਂ ਟੋਕਾ ਆਇਆ
ਮੈਨੂੰ ਅੱਜ ਤੋਂ ਮਾਰਨੜ ਲੱਗਾ ਐਂ, ਸਾਰੀ ਖੇਡ ਵਿਗਾੜਨ ਲੱਗਾ ਐਂ
ਹੁਨੜ ਜਾਹਲ ਦੇ ਪੱਲੇ ਪੰਨਾ ਐਂ, ਮੈਥੋਂ ਅਪਨੜਾਂ ਜੀਵਨ ਖੋਣਾ ਐਂ
ਝੋਟੀ ਮੂਠੀ ਗ਼ੈਰਤ ਪਿੱਛੇ, ਮੈਨੂੰ ਪਾਹੇ ਲਾਓੜਾਂ ਚਾਹਨਾ ਐਂ
ਓ ਮੈਂ ਵੀ ਤੇ ਇਨਸਾਨ ਆਂ ਅੱਬਾ, ਮੇਰੇ ਵੀ ਅਰਮਾਨ ਆਂ ਅੱਬਾ
ਮੇਰਾ ਬਰ ਵੀ ਪਿਆਰਾ ਹੋਵੇ, ਪੜ੍ਹਿਆ ਲਿਖਿਆ ਤਾਰਾ ਹੋਵੇ
ਅਕਲਮੰਦ ਸੁਆਉ ਹੋਵੇ, ਹੱਦੋਂ ਵੱਧ ਕਮਾਊ ਹੋਵੇ
ਵਿਹਲੇ ਦੇ ਨਾਲ਼ ਕਿੰਜ ਰਾਹਵਾਂਗੀ, ਉਨੀ ਔਕੜ ਕਿੰਜ ਸਾਵਾਂ ਗੀ
ਮੈਂ ਤੇ ਇੰਜ ਨਈਂ ਕਰਨਾ ਅੱਬਾ, ਰੋਜ਼ ਰੋਜ਼ ਨਈਂ ਮਰਨਾ ਅੱਬਾ
ਮੈਂ ਤੇ ਧਰ ਤੋਂ ਦੁੱਖੜੇ ਸਹਿੰਦੀ, ਫ਼ਿਰ ਵੀ ਮੂਹੋਂ ਕੁਝ ਨਈਂ ਕਹਿੰਦੀ
ਮੈਨੂੰ ਜ਼ਿੰਦਾ ਗੱਡਦੇ ਰਹੇ ਨੇਂ, ਜੰਗਲਾਂ ਦੇ ਵਿਚ ਛੱਡ ਦੇ ਰਹੇ ਨੇਂ
ਅੱਜ ਵੀ ਨਾਲ਼ ਕੁਰਆਨ ਵਿਆਹੁਣ, ਜ਼ਾਲਮ ਏ ਕਰਤੂਤ ਵਿਖਾਉਣ
ਵੰਨੀ ਦੀ ਸੂਲੀ ਤੇ ਚਾੜ੍ਹਨ, ਸਾਈਂ ਮਰੇ ਤੇ ਨਾਲ਼ ਈ ਸਾੜਨ
ਮੈਨੂੰ ਪੈਰ ਦੀ ਜੁੱਤੀ ਆਖਣ, ਕਲਮੋ ਹੀ ਤੇ ਕੁੱਤੀ ਆਖਣ
ਫ਼ਿਰ ਵੀ ਮੈਂ ਬੁੱਲ੍ਹਾਂ ਨੂੰ ਸੀਤਾ, ਸ਼ਿਮਲਾ ਉੱਚਾ ਤੇਰਾ ਕੀਤਾ
ਵੰਡੀ ਪਏ ਤੇ ਹੱਸ ਬੁਲਾਉਂਦੇ, ਵਿਰਸਾ ਅਪਨੜੇ ਨਾਂ ਲਿਖਾਉਂਦੇ
ਹਿੱਸਾ ਮੇਰਾ ਵੀਰ ਲੈ ਜਾਉਂਦੇ, ਫ਼ਿਰ ਵੀ ਦਿਲ ਤੇ ਤੀਰ ਚਲਾਉਂਦੇ
ਅਜੇ ਵੀ ਮੈਂ ਭਰਵਾਂ ਪੱਟੀ, ਅਜੇ ਵੀ ਮੈਂ ਈ ਲਹੂ ਦੀ ਚਿੱਟੀ
ਮੇਰੇ ਦੇਸ ਦਈਵ ਪਰਧਾਨੁ, ਚੰਗੇ ਓ ਹਮਦਰਦ ਇਨਸਾਨੋ
ਮੈਨੂੰ ਨਾਂ ਇਸ ਹਾਲ ਤੇ ਛੱਡੋ, ਏਸ ਹਨੇਰੇ ਵਿਚੋਂ ਕਢੋ
ਰੱਬ ਰਸੂਲ(ਸਲ.) ਦਾ ਮਨੋ ਕਹਨੜਾਂ, ਚ੍ਹਡ਼ ਦਈਵ ਪੈਰ ਦੀ ਜੁੱਤੀ ਕਹਨੜਾਂ
ਯਾਰ ਨਦੀਮ ਦਾ ਇਹੋ ਕਹਨੜਾਂ, ਧੀ (ਤੀ) ਨੂੰ ਪਾਉ ਇਲਮ ਦਾ ਗਹਨੜਾਂ