ਅੱਠ ਸ਼ਾਹ ਹਸੀਨਾ ਵੇਖ ਲੈ

ਅੱਠ ਸ਼ਾਹ ਹਸੀਨਾ ਵੇਖ ਲੈ ਇਸੀ ਬਦਲੀ ਬੈਠੇ ਭੇਸ
ਸਾਡੀ ਜਿੰਦ ਨਿਮਾਣੀ ਕੂਕਦੀ ਅਸਾਂ ਰੁਲ਼ ਗਏ ਵਿਚ ਪ੍ਰਦੇਸ
ਸਾਡਾ ਹਰਦਮ ਜੀ ਕੁਰਲਾਉਂਦਾ ਸਾਡੀ ਨੀਰ ਵਗਾਵੇ ਅੱਖ
ਅਸਾਂ ਜਿਉਂਦੀ ਜਾਣੇ ਮਰ ਗਏ ਸਾਡਾ ਮਾਧੋ ਹੋਇਆ ਵੱਖ
ਸਾਨੂੰ ਸੱਪ ਸਮੇ ਦਾ ਡੰਗਦਾ ਸਾਨੂੰ ਪਲ ਪਲ ਚੜ੍ਹਦਾ ਜ਼ਹਿਰ
ਸਾਡੇ ਅੰਦਰ ਬੇਲੇ ਖ਼ੌਫ਼ ਦੇ ਸਾਡੇ ਜੰਗਲ਼ ਬਣ ਗਏ ਸ਼ਹਿਰ
ਅਸਾਂ ਸ਼ੋਹ ਗ਼ਮਾਂ ਵਿਚ ਡੁੱਬ ਗਏ ਸਾਡੀ ਰੁੜ ਗਈ ਨੌ ਪਤਵਾਰ
ਸਾਡੇ ਬੋਲਣ ਤੇ ਪਾਬੰਦੀਆਂ ਸਾਡੇ ਸਿਰ ਲਟਕੇ ਤਲਵਾਰ
ਅਸਾਂ ਨੈਣਾਂ ਦੇ ਖੂਹ ਗੇੜ ਕੇ ਕੀਤੀ ਵਤਰ ਦਲ ਦੀ ਭੋਂ
ਏ ਬੰਜਰ ਰਹੀ ਨਿੰਮਾ ਨੜੀ ਸਾਨੂੰ ਸੱਜਣ ਤੇਰੀ ਸੋਹਣਾ
ਅਸਾਂ ਉਤੋਂ ਸ਼ਾਂਤ ਜਾਪਦੇ ਸਾਡੇ ਅੰਦਰ ਲੱਗੀ ਜੰਗ
ਸਾਨੂੰ ਚੁੱਪ ਚੁਪੀਤਾ ਵੇਖ ਕੇ ਪਏ ਲੋਕ ਮਲਨਗਗ
ਅਸਾਂ ਖੱਬੇ ਗ਼ਮ ਦੇ ਖੋ ਬੜੇ ਸਾਡੇ ਲੰਮੇ ਹੋ ਗਏ ਕੇਸ
ਪਾ ਤਾਣੇ ਬਾਣੇ ਸੋਚਦੇ ਅਸਾਂ ਬਣਦੇ ਰਹਿੰਦੇ ਖੇਸ

ਹੁਣ ਛੇਤੀ ਬੋਹੜੀਂ ਬੁਲ੍ਹਿਆ ਸਾਡੀ ਸੂਲ਼ੀ ਟੰਗੀ ਜਾਣ
ਤੈਨੂੰ ਵਾਸਤਾ ਸ਼ਾਹ ਇਨਾਇਤ ਦਾ ਨਾਂ ਤੋੜੀਂ ਸਾਡਾ ਮਾਨ
ਅਸਾਂ ਪੈਰੀਂ ਪਾ ਲਏ ਘੁੰਘਰੂ ਸਾਡੀ ਪਾਵੇ ਜਿੰਦ ਧਮਾਲ
ਸਾਡੀ ਜਾਨ ਲਬਾਂ ਤੇ ਅਪੜੀ ਹੁਣ ਛੇਤੀ ਮੁੱਖ ਵਿਖਾਲ
ਸਾਡੇ ਸਿਰ ਤੇ ਸੂਰਜ ਹਾੜ ਦਾ ਸਾਡੇ ਅੰਦਰ ਸੀਤ ਸਿਆਲ਼
ਬਣ ਛਾਂ ਹਨ ਚਿੱਤਰ ਰੱਖਦੀ ਸਾਡੇ ਅੰਦਰ ਭਾਂਬੜ ਬਾਲ
ਅਸਾਂ ਮੱਚ ਮਚਾਇਆ ਇਸ਼ਕ ਦਾ ਸਾਡਾ ਲੁਸਿਆ ਇੱਕ ਇੱਕ ਲੂੰ
ਅਸਾਂ ਖ਼ੁਦ ਨੂੰ ਭਲੇ ਸਾਂਵਲਾ ਅਸਾਂ ਹਰਦਮ ਜਪਿਆ ਤੋਂ
ਸਾਨੂੰ ਚਿੰਤਾ ਚਿਖ਼ਾ ਚੜ੍ਹਾਣ ਦੀ ਸਾਡੇ ਤਿੜਕਣ ਲੱਗੇ ਹੱਡ
ਫੜ ਲੇਖਾਂ ਬਰਛੀ ਦੁੱਖ ਦੀ ਸਾਡੇ ਸੀਨੇ ਦਿੱਤੀ ਗੱਡ
ਅਸਾਂ ਧਿਰ ਤੋਂ ਦੁੱਖੜੇ ਜਾਗਦੇ ਸਾਡੇ ਲਿਖੀਂ ਲਿਖਿਆ ਸੋਗ
ਸਾਡੀ ਵਾਟ ਲੰਮੇਰੀ ਦੁੱਖ ਦੀ ਸਾਡੇ ਉਮਰੋਂ ਲੰਮੇ ਰੋਗ
ਸਾਡੇ ਵਿਹੜੇ ਫੂੜੀ ਦੁੱਖ ਦੀ ਸਾਡਾ ਰੋ ਰੋ ਚੋਇਆ ਨੂਰ
ਏ ਔਕੜ ਸਾਡੀ ਟਾਲ਼ ਦੇ ਤੇਰਾ ਜੀਵੇ ਸ਼ਹਿਰ ਕਸੂਰ

ਆ ਵੇਖ ਸੁਖ਼ਨ ਦਯਾ ਵਾਰਸਾ ਤੇਰੇ ਜੰਡਿਆਲੇ ਦੀ ਖ਼ੈਰ
ਅੱਜ ਪੁੱਤਰ ਬੋਲੀ ਮਾਂ ਦੇ ਪਏ ਮਾਂ ਨਾਲ਼ ਰੱਖਣ ਵੀਰ
ਅੱਜ ਹੀਰ ਤੇਰੀ ਪਈ ਸਹਿਕਦੀ ਅੱਜ ਕੈਦੋ ਚੜ੍ਹਿਆ ਰੰਗ
ਅੱਜ ਤਖ਼ਤ ਹਜ਼ਾਰੇ ਢੈ ਗਏ ਅੱਜ ਉਜੜਿਆ ਤੇਰਾ ਝੰਗ
ਅੱਜ ਵੇਲੇ ਹੋ ਗਏ ਸੁਨਜੜੇ ਅੱਜ ਸਕਿਆ ਵੇਖ ਚਿੰਨ੍ਹ-ਏ-
ਅੱਜ ਫਿਰਨ ਆਜ਼ੁਰਦਾ ਰਾਨਝੜੇ ਅੱਜ ਖੜੇ ਕਰਦੇ ਚਾਅ
ਅੱਜ ਟੁੱਟੀ ਵੰਝਲੀ ਪ੍ਰੀਤ ਦੀ ਅੱਜ ਮੱਕੇ ਸੁਖ ਦੇ ਗੀਤ
ਬਣ ਜੋਗੀ ਦਰ ਦਰ ਟੋਲਿਆ ਸਾਨੂੰ ਕੋਈ ਨਾਂ ਮਿਲਿਆ ਮੀਤ
ਅਸਾਂ ਅੱਖਰ ਮੋਤੀ ਰੋਲਦੇ ਅਸਾਂ ਦਰ ਦਰ ਲਾਂਦੇ ਵਾਜ
ਕੋਈ ਲੱਭੇ ਹੀਰ ਸਿਆਲੜੀ ਜਿਹੜੀ ਰੰਗੇ ਅਪਣਾ ਦਾਜ
ਸਾਡੇ ਹੱਥ ਪਿਆਲਾ ਜ਼ਹਿਰ ਦਾ ਅਸਾਂ ਵੇਲੇ ਦੇ ਸੁਕਰਾਤ
ਅਸਾਂ ਖੰਡ ਬਣਾਂਦੇ ਖਾਰ ਨੂੰ ਸਾਡੀ ਜੱਗ ਤੋਂ ਵੱਖਰੀ ਬਾਤ

ਅੱਠ ਜਾਗ ਫ਼ਰੀਦਾ ਸੱਤਿਆ ਹੁਣ ਕਰ ਕੋਈ ਤਦਬੀਰ
ਜਿੰਦ ਹਿਜਰ ਕਰੀਰੇ ਫਸ ਕੇ ਅੱਜ ਹੋ ਗਈ ਲੀਰੋਲੀਰ
ਸਾਨੂੰ ਜੋਬਨ ਰੁੱਤੇ ਵੇਖ ਕੇ ਸਭ ਆਖਣ ਬਾਬਾ ਲੋਗ
ਕਿਸ ਖੋਇਆ ਸਾਡਾ ਜੋਬਨਾ ਸਾਨੂੰ ਕਿਹਾ ਲੱਗਾ ਰੋਗ
ਅਸਾਂ ਪੀੜਾਂ ਦਾ ਵਣਜ ਪਾਲਿਆ ਸਾਨੂੰ ਦੁੱਖਾਂ ਚਾੜ੍ਹੀ ਪਾਨ
ਸਾਨੂੰ ਗ਼ਮ ਦਾ ਪੇਂਜਾ ਪਿੰਜਦਾ ਸਾਡੇ ਤਨਬੇ ਉਡਦੇ ਜਾਣ
ਅਸਾਂ ਵੀਜੇ ਰੱਖ ਅਨਾਰ ਦੇ ਸਾਨੂੰ ਲੱਭੇ ਤੁੰਮੇ ਕੌੜ
ਅਸਾਂ ਮਰਨ ਦਿਹਾੜ ਉਡੀਕਦੇ ਸਾਡੀ ਵਧਦੀ ਜਾਵੇ ਸੂੜ
ਸਾਡੇ ਸਿਰ ਤੇ ਰੱਖ ਬਲੌਰ ਦੇ ਸਾਡੀ ਧਪੋਂ ਕਹਿਰੀ ਛਾਂ
ਸਾਡੇ ਤੰਬੂ ਸਾੜੇ ਸੁਰ ਜੇ ਸਾਡੀ ਲੂਸੇ ਧਰਤੀ ਮਾਂ
ਸਾਡੀ ਉਜੜੀ ਹਾਲਤ ਵੇਖ ਕੇ ਪਾ ਰਹਿਮਤ ਦੀ ਹੱਕ ਝਾਤ
ਸਾਡੇ ਸਿਰ ਤੋਂ ਅੰਨ੍ਹੀ ਰਾਤ ਨੂੰ ਹੁਣ ਕਰ ਸਾਈਆਂ ਸ਼ਬਰਾਤ

ਹਨ ਆ ਬਾਹੂ ਸੁਲਤਾਨੀਆ! ਸਾਨੂੰ ਦਰਦਾਂ ਲਈਆ ਲਤਾੜ
ਅੱਜ ਤੋੜ ਜ਼ੰਜੀਰੀ ਦੁੱਖ ਦੀ ਅੱਜ ਹੋਦਾ ਨਾਅਰਾ ਮਾਰ
ਸਾਨੂੰ ਅਲਫ਼ ਬਣਾ ਦੇ ਪਿਆਰਿਆ ਸਾਡੀ ਮੁੱਕ ਜਾਏ ਬਦੀ ਲੋੜ
ਮਨ ਮਸ਼ਕੇ ਬੂਟੀ ਇਸ਼ਕ ਦੀ ਸਭ ਨਿਕਲੇ ਦਲ ਦੀ ਕੌੜ
ਇਥੇ ਤਿੜ ਦੇ ਸਭ ਈਮਾਨ ਤੇ ਉਥੇ ਉੱਡਦੀ ਇਸ਼ਕ ਦੀ ਧੂੜ
ਜੋ ਇਸ਼ਕ ਸਲਾਮਤ ਮੰਗਦਾ ਫੜ ਉਸ ਨੂੰ ਲੈਂਦੇ ਨੂੜ
ਸਾਡਾ ਤਾਲ਼ੂ ਜਾਵੇ ਸਕਦਾ ਸਾਡੀ ਵਧਦੀ ਜਾਵੇ ਪਿਆਸ
ਬਣ ਬਦਲ ਸਾਵਣ ਮਾਹ ਦਾ ਸਾਡੀ ਪੂਰੀ ਕਰਦੇ ਆਸ
ਅਸਾਂ ਆਪਣੀ ਕਬਰੇ ਆਪ ਹੀ ਲਏ ਲਹੂ ਦੇ ਦੀਵੇ ਬਾਲ
ਅਸਾਂ ਬੇ ਬੁਰੀਆਂ ਦੇ ਸ਼ਹਿਰ ਵਿਚ ਏ ਕੀਤਾ ਨਵਾਂ ਕਮਾਲ

ਸਾਈਂ ਦਮੜੀ ਸ਼ਾਹ ਦਯਾ ਪਿਆਰਿਆ ਤੇਰਾ ਜੀਵੇ ਸੈਫ਼ ਮਲੂਕ
ਸਾਡੇ ਦੀਦੇ ਤਰਸਣ ਦੀਦ ਨੂੰ ਸਾਡੇ ਦਿਲ ਚੋਂ ਉਠਦੀ ਹੂਕ
ਸਾਨੂੰ ਗੁੜੱਦੀ ਦੇ ਦੇ ਸੁਖ਼ਨ ਦੀ ਸਾਡੀ ਕਰਦੇ ਸਾਫ਼ ਜ਼ਬਾਨ
ਸਾਨੂੰ ਬੁੱਕਲ ਵਿਚ ਲਪੇਟ ਕੇ ਹੁਣ ਬਖ਼ਸ਼ੋ ਇਲਮ ਗਿਆਨ
ਅਸਾਂ ਰਾਤੀ ਉੱਠ ਉੱਠ ਪੁੱਟਦੇ ਸਾਡੀ ਪਈ ਕਾਲਜੇ ਸੋਜ
ਅਸਾਂ ਛਮ ਛਮ ਰੋਂਦੇ ਪਿਆਰਿਆ ਸਾਨੂੰ ਹਰਦਮ ਤੇਰੀ ਖੋਜ
ਅਸਾਂ ਮਹਿਰਾ ਪੀਤਾ ਸੱਚ ਦਾ ਸਾਡੇ ਨੀਲੇ ਹੋ ਗਏ ਬੱਲ
ਅਸਾਂ ਰਹਿ ਗਏ ਕਲਮ ਕਲਹੜੇ ਸਾਡਾ ਵੈਰੀ ਹੋਇਆ ਕੱਲ
ਸਾਡੇ ਨੈਣੀਂ ਨਿੰਦਰ ਰੁੱਸ ਕੇ ਜਾ ਪਹੁੰਚੀ ਕਿਹੜੇ ਦੇਸ
ਹਰ ਰਾਤੀਂ ਛੂ ਵੀਆਂ ਮਾਰਦੇ ਸਾਨੂੰ ਲੀਫ਼ ਸਿਰਹਾਣੇ ਖੇਸ

ਆ ਕੋਟ ਮਿਠੁਨ ਦਯਾ ਵਾਲੀਆ ਲੈ ਜਬ ਦੇ ਸਾਡੀ ਸਾਰ
ਹੱਕ ਤਖੜਾ ਨੈਣ ਨਕੀਲੜਾ ਸਾਡੇ ਦਿਲ ਥੀਂ ਹੋਇਆ ਪਾਰ
ਸਾਨੂੰ ਚੜ੍ਹਿਆ ਤੀਆ ਹਿਜਰ ਦਾ ਸਾਡਾ ਕਰ ਲੈ ਕੋਈ ਤੋੜ
ਸਾਨੂੰ ਬਿਰਹਨ ਜੋਕਾਂ ਲੱਗੀਆਂ ਸਾਡਾ ਲਤਾ ਲਹੂ ਨਿਚੋੜ
ਅਸਾਂ ਆਪਣੇ ਹੀ ਗਲ ਲੱਗ ਕੇ ਨਿੱਤ ਪਾਈਏ ਸੌ ਸੌ ਵੈਣ
ਸਾਡੀ ਆ ਕਿਸਮਤ ਨੂੰ ਚਮੜੀ ਇਕ ਬਿਖਾਂ ਮਾਰੀ ਡੀਨ
ਈਨੂੰ ਕੈਲੂ ਮੰਤਰ ਫੂਕ ਕੇ ਈਨੂੰ ਕੱਢੋ ਦੇਸੋਂ ਦੂਰ
ਏ ਪਿੱਛਲ ਪੀਰੀ ਉੱਤਰੀ ਉਥੇ ਬਣ ਬਣ ਬੈਠੇ ਹੋਰ
ਅੱਜ ਪਏ ਗਿਆ ਕਾਲ਼ ਪ੍ਰੀਤ ਦਾ ਅੱਜ ਨਫ਼ਰਤ ਕੀਤਾ ਜ਼ੋਰ
ਕਰ ਤੱਤਾ ਲੋਗੜ ਪ੍ਰੇਮ ਦਾ ਸਾਡੇ ਜੁੱਸੇ ਕਰੋ ਟਕੋਰ
ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ ਸਾਡੇ ਚੱਲ ਚੱਲ ਹਫ਼ ਗਏ ਸਾਹ
ਨਿੱਤ ਫੰਦੇ ਬਣ ਬਣ ਸੁਖ਼ਨ ਦੇ ਅਸਾਂ ਖ਼ੁਦ ਨੂੰ ਦਿੰਦੇ ਫਾਹ
ਸਾਨੂੰ ਵੇਲ਼ਾ ਪੁੱਛ ਲਗਾਉਂਦਾ ਅਤੇ ਘੜੀਆਂ ਪਾਵਨ ਲੂਣ
ਦਿਨ ਰਾਤਾਂ ਮੁੱਛ ਮਰੀਲੜਲੇ ਸਾਨੂੰ ਗ਼ਮ ਦੀ ਦਲਦਲ ਧੋਣ
ਸਾਨੂੰ ਲੜਦੇ ਠੂਨਵੀਂ ਯਾਦ ਦੇ ਸਾਡਾ ਜੁੱਸਾ ਨੀਲੂ ਨੀਲ
ਸਾਨੂੰ ਕੂੜੇ ਕੂੜਾ ਆਖਦੇ ਕੀ ਦਈਏ ਅਸਾਂ ਦਲੀਲ

ਆ ਤਲਵੰਡੀ ਦੇ ਬਾਦਸ਼ਾਹ ਗੁਰ ਨਾਨਕ ਜੀ ਮਹਾਰਾਜ
ਤੂੰ ਲਾਡਲਾ ਬੈਲੀ ਮਾਂ ਦਾ ਤੇਰੀ ਜੱਗ ਤੇ ਰਹਿਣੀ ਵਾਜ
ਲੈ ਫ਼ੈਜ਼ ਫ਼ਰੀਦ ਕਬੀਰ ਤੋਂ ਕੀਤਾ ਉਲਫ਼ਤ ਦਾ ਪ੍ਰਚਾਰ
ਤੂੰ ਨਫ਼ਰਤ ਦੇ ਵਿਚ ਡੁੱਬਦੇ ਕਈ ਬੇੜੇ ਕੀਤੇ ਪਾਰ
ਤੂੰ ਮਾਣ ਵਧਾਇਆ ਪੁਰਸ਼ ਦਾ ਤੂੰ ਵੰਡਿਆ ਅੱਤ ਪਿਆਰ
ਪਾ ਸੱਚ ਦੀ ਛਾਨਣੀ ਪਾਪ ਚੋਂ ਤੋਂ ਲਤਾ ਪੁੰਨ ਨਿਤਾਰ
ਤੇਰਾ ਵਸੇ ਗੁਰੂ ਦੋ ਅਰੜਾ ਤੇਰਾ ਉੱਚਾ ਹੋਵੇ ਨਾਂ
ਦਿਨ ਰਾਤੀ ਸੀਸਾਂ ਦਿਉਵੰਦੀ ਤੈਨੂੰ ਨਾਨਕ ਬੋਲੀ ਮਾਂ

ਆ ਸ਼ਿਵ ਕੁਮਾਰਾ ਪਿਆਰਿਆ! ਮੰਗ ਮਾਂ ਬੋਲੀ ਦੀ ਖ਼ੈਰ
ਅਸਾਂ ਟੁਰ ਪਏ ਤੇਰੀ ਰਾਹ ਤੇ ਅਸਾਂ ਨੱਪੀ ਤੇਰੀ ਪੇੜ
ਤੂੰ ਛੋਟੀ ਉਮਰੇ ਪਿਆਰਿਆ ਕੀਤਾ ਉਮਰੋਂ ਵੱਧ ਕਮਾਲ
ਤੂੰ ਮਾਂ ਬੋਲੀ ਦਾ ਬੂਟੜਾ ਲਈਆ ਲਹੂ ਆਪਣੇ ਨਾਲ਼ ਪਾਲ਼
ਤੂੰ ਭੁੰਨੇ ਪੇੜ ਪਰ ਉਗੜੇ ਤੋਂ ਪੀਤੀ ਘੋਲ਼ ਰਸਾਓਨਤ
ਤੇਰਾ ਲਿਖਿਆ ਗਾਨਾਂ ਕੱਢਦੇ ਕਈ ਸੁਰ ਦੇ ਸ਼ਾਹ ਕੁਲਵੰਤ
ਪਾ ਛਾਪਾਂ ਛੱਲੇ ਪੀਨਥੜਾ ਲਾ ਟਿੱਕਾ ਨੱਥ ਪਜੀਬ
ਤੂੰ ਵਰਤ ਕੇ ਲਫ਼ਜ਼ ਅਨੋਖੜੇ ਭਰੀ ਮਾਂ ਬੋਲੀ ਦੀ ਜੇਬ

ਤੁਸਾਂ ਸਭ ਸੁਚੱਜੇ ਸੁਚੜੇ ਰਲ ਪੇਸ਼ ਕਰੋ ਫ਼ਰਿਆਦ
ਰੱਬ ਮਾਂ ਬੋਲੀ ਦਾ ਉਜੜਿਆ ਘਰ ਫ਼ਿਰ ਕਰੇ ਆਬਾਦ
ਚੱਲ ਛੱਡ ਨਦੀਮੇ ਕਾਦਰੀ ਹਨ ਕਰਦੇ ਪਰ ਕਲਾਮ
ਤੂੰ ਸੇਵਕ ਬੋਲੜੀ ਮਾਂ ਦਾ ਤੇਰਾ ਜੱਗ ਤੇ ਰਹਿਣਾ ਨਾਮ