ਇਸ਼ਕ ਕਦੇ ਵੀ ਹੋ ਸਕਦਾ ਏ

ਇਸ਼ਕ ਕਦੇ ਵੀ ਹੋ ਸਕਦਾ ਏ
ਆਪੋ ਰੀਤੀ ਹੋ ਸਕਦਾ ਏ

ਅਸਮਾਨਾਂ ਦੀ ਖ਼ੈਰ ਲਿਆਓ
ਓਥੇ ਵੀ ਕੋਈ ਹੋ ਸਕਦਾ ਏ

ਜੇ ਮੈਂ ਰੱਬ ਨੂੰ ਰਾਜ਼ੀ ਕਰਲਾਂ
ਉਹ ਵੀ ਰਾਜ਼ੀ ਹੋ ਸਕਦਾ ਏ

ਇਸੇ ਡਰ ਤੋਂ ਅੱਖ ਨਈਂ ਲਗਦੀ
ਕੀ ਹੋਇਆ, ਕੀ ਹੋ ਸਕਦਾ ਏ

ਮੈਂ ਉਹਨੂੰ ਚੇਤੇ ਨਈਂ ਆਇਆ
ਅੱਛਾ! ਇੰਜ ਵੀ ਹੋ ਸਕਦਾ ਏ

ਕੌਣ ਪਰਤ ਕੇ ਆਇਆ ਹੋਸੀ?
ਢੋਲਣ ਮਾਹੀ ਹੋ ਸਕਦਾ ਏ

ਸਾਜਿਦ ਜਿਹਦਾ ਆਦਰ ਕਰਸੋ
ਉਹੋ ਵੈਰੀ ਹੋ ਸਕਦਾ ਏ