ਇਕ ਬੇ ਹਿੱਮਤਾ

ਹਿੱਕ ਦਿਨ ਹਭੋ ਦੁੱਖ ਸੁਖ ਮੇਰੇ ਪਰ੍ਹੇਂ ਬਣਾ ਕੇ ਆਏ
ਆਖਣ ਲੱਗੇ ਕਿਸ ਮਿੱਟੀ ਦਾ ਤੂੰ ਬਣਿਆ ਏ ਭਾਈਆ
ਨਾ ਤੂੰ ਬਾਹਰ ਦੀ ਵਸੋਂ ਦਾ ਜਾਣੂ ਈ ਬਣ ਸਕਿਓਂ
ਨਾ ਤੂੰ ਆਪਣੇ ਮੰਨ ਮੰਦਰ ਵਿਚ ਝਾਤੀ ਮਾਰ ਕੇ ਵੇਖੀ
ਨਾ ਤੂੰ ਵੇਲੇ ਦੇ ਹਾਕਮ ਦੇ ਕੱਦ ਮੈਂ ਲੱਗਣਾ ਸਿੱਖਿਆ
ਨਾ ਤੂੰ ਸ਼ੇਹਨਾਂ ਦੀ ਜਾਲਾਂ ਤੇ ਜਾ ਕੇ ਸੀਸ ਨਿਵਾਇਆ
ਨਾ ਤੂੰ ਝੂਠੇ ਸਾਕ ਬਣਾਏ ਨਾ ਤੂੰ ਵੈਰ ਕਮਾਇਆ
ਨਾ ਤੂੰ ਉੱਚੀ ਘਾਟੀ ਚੜ੍ਹ ਕੇ ਆਲ ਦੁਆਲੇ ਤੱਕਿਆ
ਜ਼ੋਰ ਵਰਾਂ ਦੇ ਸੋਹਲੇ ਗਾਵੇਂ ਨਾ ਤੂੰ ਮੰਦਾ ਬੱਕਿਆ
ਦਸ ਖਾਂ! ਆਪਣੇ ਕੂੜ ਮਕੋੜ ਤੋਂ ਅਜੇ ਵੀ ਤੂੰ ਨਈਂ ਅੱਕਿਆ?

ਇਹ ਸੁਣਿਆ ਤਾਂ ਪਹਿਲੀ ਵਾਰੀ ਮੈਨੂੰ ਰੋਵਣ ਆਇਆ
ਆਹਦਨ ਸੀਸ ਨਿਵਾ ਕੇ ਤੱਕਿਆ ਅਪਣਾ ਈ ਢਿੱਡ ਦਿਸਦਾ
ਮੈਂ ਜਦ ਸੀਸ ਨਿਵਾਇਆ, ਢਿੱਠਾ ਇਕ ਬੇ ਹਿੱਮਤਾ ਮੂਰਖ ਪਹਿਲੀ ਵਾਰ
ਜਿਹਦਾ ਵੱਸ ਚਲਦਾ ਤਾਂ ਸਾਰੀ ਵਸੋਂ ਸਾਰ ਕੇ ਮੁੜਦਾ
ਜਿਹਦੇ ਸਿਰ ਦਾ ਵੈਰੀ ਬਣ ਕੇ ਉਹਨੂੰ ਮਾਰ ਕੇ ਮੁੜਦਾ

ਪਰ ਰੱਬ ਸਾਈਂ ਉਹਨੂੰ ਜੀ ਜੀ ਕਰਨੇ ਕਾਨ ਬਣਾਇਆ
ਯਾ ਉਸ ਆਪੇ ਆਪਣੇ ਗਲ ਵਿਚ ਪਟਕਾ ਪਾਇਆ
ਕਡੀਏ ਦਲ ਦੀ ਕਾਲਕ ਕਡੀਏ, ਫੰਡੀਏ ਅੱਖ ਦੀ ਲਾਲੀ
ਇਕ ਵਾਰੀ ਸਭ ਪੱਧਰ ਕਰਕੇ ਸਿਰ ਲਾਈਏ ਹਿਮਤਾਲੀ
ਨਵੇਂ ਜਹਾਨੀਂ ਅਪੜਨ ਪਾਰੋਂ ਦੁਨੀਆ ਨਵੀਂ ਬਣਾਈਏ