ਭਾਰ ਦੁੱਖਾਂ ਦਾ ਢੋਈ ਜਾਨਾ ਏਂ

ਭਾਰ ਦੁੱਖਾਂ ਦਾ ਢੋਈ ਜਾਨਾ ਏਂ
ਕਾਹਨੂੰ ਝੱਲਾ ਹੋਈ ਜਾਨਾ ਏਂ

ਚਾਰ ਚੁਫ਼ੇਰੇ ਸੱਤੇ ਖ਼ੈਰਾਂ ਨੇ
ਮੁੜ ਕਿਉਂ ਬੀਬਾ ਰੋਈ ਜਾਨਾ ਏਂ

ਕਿਹਦੀ ਭੁੱਖ ਦਾ ਸੇਕ ਸਕੇਨਾ ਏਂ
ਕਿਹਦੀ ਰੋਟੀ ਮੋਈ ਜਾਨਾ ਏਂ

ਹਿੱਕ ਦੇ ਜ਼ੋਰ ਤੇ ਗੱਲ ਕਰੇਨਾ ਏਂ
ਕੇਲੀ ਭੂਰੀ ਚੋਈ ਜਾਨਾ ਏਂ

ਸਾਜਿਦ ਅਜ਼ਲੀ ਅਕੜ ਖ਼ਾਨਾਂ ਨੂੰ
ਕਿਹੜੇ ਕਾਰੇ ਜੋਈ ਜਾਨਾ ਏਂ