ਕੋਈ ਤੇਥੋਂ ਵੱਧ ਕੇ ਪਿਆਰਾ ਹੋ ਨਈਂ ਸਕਦਾ

ਕੋਈ ਤੇਥੋਂ ਵੱਧ ਕੇ ਪਿਆਰਾ ਹੋ ਨਈਂ ਸਕਦਾ
ਜਿੰਦੇ ਤੇਰੇ ਬਾਝ ਗੁਜ਼ਾਰਾ ਹੋ ਨਈਂ ਸਕਦਾ

ਤੇਰੀ ਜ਼ਿੱਦ ਏ ਤੇਰੇ ਵਰਗਾ ਹੋ ਜਾਵਾਂ ਮੈਂ
ਕੁੱਝ ਕੁੱਝ ਹੋ ਜਾਵਾਂ ਗਾ, ਸਾਰਾ ਹੋ ਨਈਂ ਸਕਦਾ

ਇਸ਼ਕ ਦਾ ਸੌਦਾ ਨਕਦੋ ਨਕਦੀ ਕਰਨਾ ਪੌਮਦਾ
ਇਹੋ ਜਿਹਾ ਕੰਮ ਉਧਾਰਾ ਹੋ ਨਈਂ ਸਕਦਾ

ਤੇਰੇ ਲਈ ਮੈਂ ਸਾਰੀ ਦੁਨੀਆ ਛੱਡ ਸਕਦਾ ਆਂ
ਕੋਈ ਵਾਰ ਵੀ ਤੇਥੋਂ ਭਾਰਾ ਹੋ ਨਈਂ ਸਕਦਾ

ਬੇਰੰਗੀ ਨਾਲ਼ ਰੰਗਿਆ ਏ ਮੈਂ ਉਹਦਾ ਮੱਥਾ
ਹੁਣ ਤਖ਼ਤੀ ਤੇ ਨਵਾਂ ਉਤਾਰਾ ਹੋ ਨਈਂ ਸਕਦਾ

ਹੀਰੇ ਨੀ, ਤੂੰ ਓੜਕ ਡੋਲੀ ਚੜ੍ਹਨਾ ਏ
ਝੰਗ ਸਿਆਲੀਂ ਤਖ਼ਤ ਹਜ਼ਾਰਾ ਹੋ ਨਈਂ ਸਕਦਾ

ਸਾਜਿਦ ਭਾਂਵੇਂ ਅੱਗ ਸਰ ਹੀ ਹੋ ਜਾਵੇ ਸਿਰ ਤੋਂ
ਅਸਮਾਨਾਂ ਤੇ ਚੁਲਹ ਦਾ ਤਾਰਾ ਹੋ ਨਈਂ ਸਕਦਾ