ਕਦੀ ਕਦੀ ਮੈਂ ਅੱਕ ਜਾਂਦਾ ਆਂ

ਕਦੀ ਕਦੀ ਮੈਂ ਅੱਕ ਜਾਂਦਾ ਆਂ
ਆਪਣੇ ਆਪ ਤੋਂ ਥੱਕ ਜਾਂਦਾ ਆਂ

ਜੇ ਕਰ ਘਰ ਜਾਣਾ ਪਏ ਜਾਵੇ
ਹੋ ਕੇ ਨੱਕੋ ਨੱਕ ਜਾਂਦਾ ਆਂ

ਅੱਖਾਂ ਅੰਦਰੋਂ ਜ਼ਾਹਰ ਹੋ ਕੇ
ਸੀਨੇ ਵਿਚ ਦਬਕ ਜਾਂਦਾ ਆਂ

ਉਹਦੇ ਦਰ ਤੇ ਮੱਥਾ ਟੇਕਣ
ਜਾਂਦਾ ਆਂ, ਬੇਸ਼ੱਕ ਜਾਂਦਾ ਆਂ

ਆਪਣੀ ਜਾ ਤੇ ਪੱਥਰ ਆਂ ਮੈਂ
ਉਹਨੂੰ ਵੇਖ ਭੜਕ ਜਾਂਦਾ ਆਂ

ਡਰ ਤੇ ਕਾਠੀ ਪਾ ਕੇ ਸਾਜਿਦ
ਸੁਫ਼ਨੇ ਵਿਚ ਤੁਬਕ ਜਾਂਦਾ ਆਂ