ਡਰ ਤੋਂ ਮਰਦੇ ਲੱਖਾਂ ਵੇਖੇ, ਡਰ ਨੂੰ ਮਰਦਾ ਕਦੀ ਕਦੀ

ਡਰ ਤੋਂ ਮਰਦੇ ਲੱਖਾਂ ਵੇਖੇ, ਡਰ ਨੂੰ ਮਰਦਾ ਕਦੀ ਕਦੀ
ਸ਼ੀਸ਼ੇ ਅੰਦਰ ਦਿਸ ਪਮਦਾ ਏ, ਮੇਰੇ ਵਰਗਾ ਕਦੀ ਕਦੀ

ਕੁੰਨ ਆਹਨਾਂ ਤਾਂ ਜ਼ਾਹਰ ਹੁੰਦੀ ਗ਼ੈਬੀ ਅੱਗ ਹਕੀਕਤ ਦੀ
ਰੱਬ ਦਾ ਰੂਪ ਵਟਾ ਲੈਂਦਾ ਏ ਤੇਰਾ ਬਰਦਾ ਕਦੀ ਕਦੀ

ਸਾਹ ਨੂੰ ਸਾਹ ਦਾ ਮੋਢਾ ਦੇ ਕੇ ਬਣ ਦਾ ਤੜ ਹਯਾਤੀ ਦੀ
ਜੀਵਨ ਦਾਨ ਕਰੇਂਦਾ ਕੋਈ ਮਰਦਾ ਮਰਦਾ ਕਦੀ ਕਦੀ

ਕਦੀ ਕਦੀ ਦਿਨ ਫਿੜ ਜਾਂਦੇ ਨੇਂ ਪੂਰਨ ਵਰਗੇ ਰੋਗੀ ਦੇ
ਬਹੁੰ ਮਜਬੂਰ ਦਿਸੇਂਦਾ ਕੋਈ ਕਰਦਾ ਸਰਦਾ ਕਦੀ ਕਦੀ

ਜੰਗਲ਼ ਬੇਲੇ ਕੂਕਿਆਂ ਮਿਲਦਾ ਨਾ ਸ਼ਹਿਰਾਂ ਦੀ ਕਿਲ ਕਿਲ ਵਿਚ
ਆਪਣੇ ਆਪ ਵੀ ਲਹਿ ਜਾਂਦਾ ਏ ਉਹਦਾ ਪਰਦਾ ਕਦੀ ਕਦੀ

ਸਾਜਿਦ ਨੂੰ ਵੀ ਰੱਖ ਲੈਣਾ ਸੀ ਆਪਣੇ ਖ਼ਿਦਮਤ ਗਾਰਾਂ ਵਿਚ
ਹੋਰ ਨਈਂ ਤੇ ਤੇਰੇ ਘਰ ਦਾ ਪਾਣੀ ਭਰਦਾ ਕਦੀ ਕਦੀ