ਮਿੱਟੀ ਸ਼ੀਸ਼ਾ ਬਣ ਸਕਦੀ ਏ, ਪਾਣੀ ਅੱਗ ਦਾ ਬੂਟਾ

ਮਿੱਟੀ ਸ਼ੀਸ਼ਾ ਬਣ ਸਕਦੀ ਏ, ਪਾਣੀ ਅੱਗ ਦਾ ਬੂਟਾ
ਮੁੜ ਵੀ ਸੁਥਰਾ ਕਰ ਨਾ ਸਕਸੋ, ਦਿਲ ਦਾ ਸ਼ਹਿਰ ਮਲੁਟਾ

ਕਦੀ ਕਦੀ ਅੱਖ ਲੱਗ ਜਾਂਦੀ ਏ ਉਹਦੇ ਵਿਰਦ ਉੱਚਾਲੇ
ਜਗਰਾਤੇ ਨੂੰ ਤੰਬ ਦਿੰਦਾ ਏ ਨਿੰਦਰ ਭਰਿਆ ਝੂਟਾ

ਗੁਜ਼ਰੀ ਦਾ ਕੀ ਮਾਤਮ ਕਰਨਾ, ਜੋ ਹੋਇਆ ਸੋ ਹੋਇਆ
ਪਿਛਲੇ ਪੈਰੀਂ ਸੱਜ ਸਜਾ ਕੇ ਲਈਏ ਇਸ਼ਕ ਦਾ ਹੂਟਾ

ਡਰ ਨੂੰ ਡਰ ਦਾ ਡਰ ਖਾ ਜਾਂਦਾ, ਅਣਹੋਣੀ ਨੂੰ ਹੋਣੀ
ਰੇਤੇ ਅੰਦਰ ਫੁੱਲ ਸਕਦਾ ਏ ਇਕ ਬਲਵਾਨ ਬਰੋਟਾ

ਸਾਜਿਦ ਉਜੜੇ ਵੱਸ ਪਮਦੇ ਨੇਂ ਜੇ ਮੰਨ ਪੀਡਾ ਕਰੀਏ
ਗੱਲਾਂ ਦਾ ਘੁੰਮਕਾਰ ਸੁਣੇਵੇ ਮਾਰ ਚਿਲਮ ਦਾ ਸੂਟਾ