ਮਿੱਟੀ ਦੇ ਨਾਲ਼ ਮਿੱਟੀ ਹੋਈਏ, ਪਾਣੀ ਅੰਦਰ ਪਾਣੀ

ਮਿੱਟੀ ਦੇ ਨਾਲ਼ ਮਿੱਟੀ ਹੋਈਏ, ਪਾਣੀ ਅੰਦਰ ਪਾਣੀ
ਰੋਜ਼ ਦਿਹਾੜੇ ਚੀੜੀ ਕਰੀਏ, ਇਹ ਹਰਫ਼ਾਂ ਦੀ ਘਾਣੀ

ਮੁੜ ਕੇ ਚੇਤੇ ਆ ਜਾਂਦੀ ਏ ਪਹਿਲੀ ਰਾਤ ਮਿਲਣ ਦੀ
ਅੱਧੀ ਰਾਤ ਕੋਈ ਸੁਨੇਹਾ ਲਾਵੇ ਜਦੋਂ ਮੁੱਛਾਨੀ

ਇਕ ਦੂਏ ਦੇ ਲੜ ਲੱਗਿਆਂ ਈ ਤੁਰਦੀ ਇਸ਼ਕ ਦੀ ਬੇੜੀ
ਮੈਂ ਉਹਦਾ ਕੋਈ ਲਾਹੁਣਾ ਦੇਣਾ ਨਾ ਉਹ ਮੇਰੀ ਕਾਣੀ

ਉਹਦੇ ਕੀਤਿਆਂ ਹੋ ਜਾਂਦੀ ਏ ਅਣਹੋਣੀ ਵੀ ਹੋਣੀ
ਉਹਦੇ ਉਤੇ ਆ ਕੇ ਮੁੱਕਦੀ ਕੋਈ ਗੱਲ ਬਿਨਾਨੀ

ਗੱਲ ਕਰੀਏ ਤਾਂ ਅੰਦਰ ਪਰਹੀਏ, ਚੁੱਪ ਰਹੀਏ ਤਾਂ ਰਮਜ਼ਾਂ
ਮੈਂ ਵੀ ਲਾਈ ਪਿਓ ਦਾ ਪੁੱਤਰ, ਉਹ ਵੀ ਬੜੀ ਸਿਆਣੀ

ਮੈਂ ਮੰਜ਼ਿਲ ਦੇ ਅਗਦੋਂ ਭੱਜਦਾ, ਮੰਜ਼ਿਲ ਮੇਰੇ ਅਗਦੋਂ
ਮੇਰੇ ਪਿੱਛੇ ਟੁਰਦੀ ਟੁਰਦੀ ਹੁਟ ਗਈ ਰਾਤ ਨਿਮਾਣੀ

ਸਾਜਿਦ ਅੰਦਰ ਹੁਣ ਵੀ ਵਸਤੀ ਅੰਦਰ ਮੈਂ ਕਲਿਆਂ ਨਈਂ ਹੁੰਦਾ
ਘੁੱਟ ਕੇ ਸੀਨੇ ਲਾ ਲੈਂਦੀ ਏ ਕੋਈ ਯਾਦ ਪੁਰਾਣੀ