फ़नकार

ਜਿਉਂਦੇ ਜੀ ਵੀ ਤੱਤੇ ਅੱਥਰੂ, ਠੰਢੇ ਹੋ ਕੇ, ਬਾਲਦਾ ਵੇਲ਼ਾ
ਜੱਗ ਦਾ ਮੇਲਾ
ਮਰਦੇ ਦਮ ਵੀ ਤੱਤੇ ਅੱਥਰੂ, ਠੰਢੇ ਹੋ ਕੇ, ਬਲਦਾ ਵੇਲ਼ਾ
ਜੱਗ ਦਾ ਮੇਲਾ
ਜਿਉਂਦੇ ਜੀ ਤੇ ਕੋਈ ਨਾ ਪਰਖੇ ਫੁੱਲਾਂ ਦੀ ਖ਼ੁਸ਼ਬੂ
ਮਰਦੇ ਦਮ ਤਾਰੀਫ਼ ਕਰਨ ਸਭ
ਕੇਹਾ ਸੀ ਉਹ ਫ਼ਨਕਾਰ
ਤੱਕੋ ਇਹ ਸ਼ਹਕਾਰ