ਜਦ ਤੇਰੀ ਤਸਵੀਰ ਮੈਂ ਵੇਖਾਂ

ਖ਼ਵਾਬਾਂ ਦੀ ਤਾਬੀਰ ਮੈਂ ਵੇਖਾਂ
ਜਦ ਤੇਰੀ ਤਸਵੀਰ ਮੈਂ ਵੇਖਾਂ

ਜਦ ਤੇਰੀ ਤਸਵੀਰ।।।..
ਤੇਰਾ ਮੁੱਖ ਜਿਉਂ ਚੰਨ ਦਾ ਚਾਨਣ
ਤੇਰੀਆਂ ਗੱਲਾਂ ਮਹਿਕਾਂ ਜਾਪਣ
ਤੇਰੇ ਹੁਸਨ ਦੇ ਪਰਛਾਵੇਂ
ਹਰ ਪਾਸੇ ਤਨਵੀਰ ਮੈਂ ਵੇਖਾਂ

ਜਦ ਤੇਰੀ ਤਸਵੀਰ।।।।।

ਤੇਰੇ ਨਾਲ਼ ਮੈਂ ਲੌ ਲਗਾਈ
ਤੇਰੇ ਜਿਹਾ ਮੈਨੂੰ ਹੋਰ ਨਾ ਕਾਈ
ਹਰ ਪਾਸੇ ਤੇਰੇ ਰੰਗਾਂ ਦੀ ਮੈਂ
ਦਖਰੀ ਇਕ ਤਾਸੀਰ ਮੈਂ ਵੇਖਾਂ

ਜਦ ਤੇਰੀ ਤਸਵੀਰ।।।।।

ਤੂੰ ਆਵੇਂ ਖ਼ੁਸ਼ੀਆਂ ਆਵਣੁ
ਦਿਲ ਦੀਆਂ ਕਲੀਆਂ ਖਿੜ ਖਿੜ ਜਾਵਣ
ਤੇਰੇ ਸੋਹਣੇ ਰੂਪ ਦੇ ਵਿਚ ਮੈਂ
ਆਪ ਆਪਣੀ ਮੈਂ ਵੀਖਾਂਂ

ਜਦ ਤੇਰੀ ਤਸਵੀਰ।।।।।