ਕੀ ਦੱਸਾਂ ਮੈਂ ਕੀ ਉਹ ਕੁੜੀ ਸੀ
ਮੇਰੇ ਮਨ ਦੀ ਫੁੱਲ ਝੜੀ ਸੀ

ਉਹ ਸੀ ਮੂਰਤ ਪੂਜਣ ਵਾਲੀ
ਉਹਦੀਆਂ ਅੱਖਾਂ ਸ਼ਰਬਤ ਦੇ ਪਿਆਲੇ
ਵਿਚ ਉਨ੍ਹਾਂ ਦੇ ਮਸਤ ਨਜ਼ਾਰੇ
ਬੱਟ ਬੱਟ ਕਰਦੇ ਨੈਣ ਕੁੰਵਾਰੇ
ਨੈਣਾਂ ਅਤੇ ਚੁੱਕਦਾ ਪਹਿਰਾ
ਚੁੱਕਦੇ ਅਤੇ ਤੀਰ ਕਮਾਨ
ਕਿੰਨੀ ਉੱਚੀ ਉਸ ਦੀ ਸ਼ਾਨ

ਇਸ ਦੇ ਸੋਹਣੇ ਮੁਖੜੇ ਉੱਤੇ
ਆਸੇ ਪਾਸੇ ਖੜੇ ਸੁਣਨ
ਵਿਚ ਫੁੱਲਾਂ ਦੇ ਬਲਾਂ ਦੀ ਤਿਤਲੀ
ਰੰਗ ਉਹਦਾ ਸੀ ਸੂਹਾ ਲਾਲ਼
ਮਿੱਠੀ ਮਿੱਠੀ ਉਸ ਦੀ ਚਾਲ


ਜ਼ੁਲਫ਼ ਉਹਦੀ ਦਾ ਕਹਿਣਾ ਕੀ ਏ
ਬਣ ਕੇ ਨਾਗਣ ਭੇਸ ਵੱਟਾ ਕੇ
ਚੁੱਪ ਚੁਪੀਤੇ ਕੋਲ਼ ਆ ਕੀਏ
ਤਤਤਿਆਂ ਤੱਤੀਆਂ ਫੂਕਾਂ ਮਾਰੇ
ਨਾਲੇ ਮੇਰਾ ਪਿੰਡ ਸਾੜੇ


ਠੁਮਕ ਠੁਮਕ ਉਹਦੀਆਂ ਚਾਲਾਂ
ਜਿਵੇਂ ਆਉਂਦੀਆਂ ਬਹਾ ਰਾਣੁੰ
ਪੀਂਗਾਂ ਦੇ ਹੂਟੇ ਚਾਰ ਚੁਫ਼ੇਰੇ
ਨੱਚਣ ਕੁੱਦਣ , ਲੱਡੀਆਂ ਪਾਵਨ ਅੱਲ੍ਹੜ ਮੁਟਿਆਰਾਂ
ਵਿਚ ਉਨ੍ਹਾਂ ਦੇ ਉਹ ਪਟੋਲਾ
ਕੁੱਝ ਨਾ ਬੋਲੇ ਚੁੱਪ ਚੁਪੀਤਾ
ਇਸ ਦੇ ਸਿਰ ਤੇ ਕਾਲ਼ੀ ਚੁਣੀ
ਜਿਵੇਂ ਚਿੰਨ ਦੇ ਸਿਰ ਤੇ ਕਾਲ਼ਾ ਬਦਲ
ਉਹਦੀਆਂ ਚਿੱਪਾਂ, ਮੇਰੀਆਂ ਸੋਚਾਂ
ਮੈਂ ਸੋਚਾਂ ਤੇ ਨਾ ਆਵਯੇ
ਯਾਦ ਕਰਾਂ ਤੇ ਅੱਗ ਬਲ ਜਾਵੇ


ਅੱਖਾਂ ਵਿਚੋਂ ਅੱਥਰੂ ਵਗਣ
ਤੱਤੇ ਲਗਣ ਗੱਲ੍ਹਾਂ ਸਾੜਨ
ਕੀ ਦੱਸਾਂ ਮੈਂ ਕੀ ਉਹ ਕੁੜੀ ਸੀ
ਮੇਰੇ ਮਨ ਦੀ ਫੁੱਲ ਝੜੀ ਸੀ