ਫੁੱਲਾਂ ਵਰਗੀਆਂ ਸ਼ਕਲਾਂ

ਫੁੱਲਾਂ ਵਰਗੀਆਂ ਸ਼ਕਲਾਂ

ਦੁੱਖ ਅੱਖਾਂ ਦੇ ਵਿਚ ਬੋਲਦੇ
ਸਾਡੇ ਹਾਸੇ ਘਟਾ ਰੋਲਦੇ
ਹਰ ਚਿਹਰਾ ਗ਼ਮ ਉਸਾਰਦਾ
ਤੱਕ ਉਜੜ ਗਿਆ ਘਰ ਪਿਆਰ ਦਾ
ਉਹ ਫੁੱਲਾਂ ਵਰਗੀਆਂ ਸ਼ਕਲਾਂ
ਉਹ ਰੌਸ਼ਨ ਰੌਸ਼ਨ ਅਕਲਾਂ
ਉਹ ਖ਼ਿਆਲਾਂ ਦੀ ਪਰਛਾਈਆਂ
ਉਹ ਅੱਖਰਾਂ ਦੀ ਰੁਸ਼ਨਾਈਆਂ
ਉਹ ਪੈਲਾਂ ਪਾਂਦੇ ਸੁਪਨੇ
ਉਹ ਯਾਰ ਗਵਾਚੇ ਆਪਣੇ
ਕਿਹੜੀ ਦੁਨੀਆ ਦੇ ਵਿਚ ਵਸਦੇ
ਉਹ ਫੁੱਲ ਹੁਣ ਕਿੱਥੇ ਹੱਸਦੇ
ਜਦ ਯਾਦ ਦੀ ਆਵਨਦਯਯ
ਸਾਡੇ ਦਿਲ ਵਿਚ ਅੱਗਾਂ ਲਾਵਨਦੀ
ਕਾਗ਼ਜ਼ ਤੇ ਕੀ ਲਿਖੀਏ
ਹਨ ਕਿਵੇਂ ਜੀਣਾ ਸਿੱਖੀਏ