ਅੱਥਰੂ ਕੀ ਆਏ ਅੱਖਾਂ ਵਿਚ

ਅੱਥਰੂ ਕੀ ਆਏ ਅੱਖਾਂ ਵਿਚ
ਲਾਂਬੂ ਬਲਦੇ ਨੇਂ ਕੱਖਾਂ ਵਿਚ

ਉਹਦੇ ਪਿਆਰ ਦੇ ਗ਼ਮ ਦੇ ਹੱਥੋਂ
ਕਲਮ ਕਿੱਲੇ ਆਂ ਲੱਖਾਂ ਵਿਚ

ਇਸ਼ਕ ਦੀ ਸ਼ਾਨ ਏ ਸਭ ਤੋਂ ਵੱਖਰੀ
ਜੀਵਨ ਦੇ ਸਾਰੇ ਪੱਖਾਂ ਵਿਚ

ਸਭ ਤੋ ਉੱਚੀ ਦੁੱਖ ਏ ਉਹਦੀ
ਹੁਸਨ ਦੀਆਂ ਰੰਗੀਨ ਦੁੱਖਾਂ ਵਿਚ

ਉਡਣ ਦੀ ਆਦਤ ਈ ਭੁੱਲ ਗਈ
ਪਿੰਜਰੇ ਦੇ ਆਦੀ ਪੱਖਾਂ ਵਿਚ