ਫੁੱਲਾਂ ਦੀ ਖ਼ੁਸ਼ਬੂ ਨੂੰ
ਕੋਈ ਰੋਕ ਨਈਂ ਸਕਦਾ
ਟੋਕ ਨਈਂ ਸਕਦਾ
ਉੱਚੇ ਉੱਚੇ ਮਹਿਲ ਮੁਨਾਰੇ
ਕੰਧਾਂ ਕੋਠੇ ਤੇ ਚੌਬਾਰੇ
ਰੋਕ ਨਈਂ ਸਕਦੇ
ਟੋਕ ਨਈਂ ਸਕਦੇ
ਸੂਰਜ ਦੀ ਤਿੱਖੀ ਰੁਸ਼ਨਾਈ
ਚੰਨ ਦੀ ਨਮੀ ਨਮੀ ਲੌ ਨੂੰ
ਸੱਤ ਰੰਗੇ ਅਸਮਾਨੀ ਤੰਬੂ ਦੀ ਕੋਈ ਹੱਦ ਏ?
ਹਰ ਪਾਸੇ ਰੰਗਾਂ ਦੀ ਬਾਰਿਸ਼
ਹਰ ਪਾਸੇ ਗੀਤਾਂ ਦਾ ਰਸ ਏ
ਰੰਗਾਂ ਤੇ ਗੀਤਾਂ ਨੂੰ
ਕੋਈ ਉੱਚੀ ਕੰਧ
ਕੋਈ ਚੌਬਾਰਾ
ਮਹਿਲ ਮੁਨਾਰਾ
ਰੋਕ ਨਈਂ ਸਕਦਾ
ਟੋਕ ਨਈਂ ਸਕਦਾ