ਕਿੱਸੇ ਤੇ ਕਹਾਣੀਆਂ

ਕਿੱਸੇ ਤੇ ਕਹਾਣੀਆਂ
ਗੱਲਾਂ ਨੇਂ ਪੁਰਾਣੀਆਂ

ਔਖੇ ਸੌਖੇ ਹੋ ਕੇ
ਉਮਰਾਂ ਲੰਘਾਣੀਆਂ

ਹੰਝੂਆਂ ਦੇ ਹਾਰ ਨੇਂ
ਉਹਦੀਆਂ ਨਿਸ਼ਾਨੀਆਂ

ਸਾਡੀਆਂ ਗੱਲਾਂ ਵਿਚ
ਗ਼ਮ ਦਿਆਂ ਗਾਣਿਆਂ

ਲੰਘਣਾ ਏ ਇਕ ਦਿਨ
ਪੁਲਾਂ ਹੇਠ ਪਾਣੀਆਂ