ਉਡੀਕ ਮੁੱਕ ਗਈ

ਹਵਾ ਚ ਖ਼ੁਸ਼ਬੋਆਂ ਕਹਿ ਰਹੀਆਂ ਨੇਂ
ਗੁਲਾਬ ਟਹਿਕੇ ਨੇਂ ਚਿਹਰਿਆਂ ਤੇ
ਫ਼ਜ਼ਾ ਚ ਗੀਤਾਂ ਦੀ ਰੌਸ਼ਨੀ ਏ
ਤੇ ਰੰਗ ਮਹਿਕੇ ਨੇਂ ਚਿਹਰਿਆਂ ਤੇ
ਬਿਹਾਰ ਗੁਲਸ਼ਨ ਚ ਆ ਰਹੀ ਏ
ਬਿਹਾਰ ਦੀ ਹੁਣ ਉਡੀਕ ਮੁੱਕ ਗਈ
ਉਡੀਕ ਮੁੱਕ ਗਈ

ਵਿਛੋੜਿਆਂ ਦਾ ਗਿਆ ਏ ਮੌਸਮ
ਮਿਲਣ ਦੀ ਰੁੱਤ ਆ ਗਈ ਏ ਨੇੜੇ
ਅਖ਼ੀਰ ਰਾਂਝੇ ਦਾ ਜੋਗ ਮੁੱਕਿਆ
ਤੇ ਹੀਰ ਨੇ ਛੱਡੇ ਸੀਦੇ ਖੜੇ
ਉਦਾਸ ਬੁਲ੍ਹਾਂ ਤੇ ਹੋ ਕੇ ਮੱਕੇ
ਤੇ ਵਗਦੇ ਹੰਝੂਆਂ ਦੀ ਨਹਿਰ ਸੁੱਕ ਗਈ
ਉਡੀਕ ਮੁੱਕ ਗਈ

ਜੋ ਕੂੰਜ ਵਿਛੜੀ ਸੀ ਡਾਰ ਵਿਚੋਂ
ਉਹ ਡਾਰ ਦੇ ਨਾਲ਼ ਆ ਰਲੀ ਏ
ਹਵਾ ਜੋ ਪਤਝੜ ਚ ਰੁੱਸ ਗਈ ਸੀ
ਬਿਹਾਰ ਦੇ ਨਾਲ਼ ਆ ਰਲੀ ਏ
ਦਿਲਾਂ ਚ ਜੋ ਰੋਜ਼ ਝੱਲ ਰਹੀ ਸੀ
ਜੁਦਾਈ ਦੀ ਉਹ ਹਨੇਰੀ ਰੁਕ ਗਈ
ਉਡੀਕ ਮੁੱਕ ਗਈ