ਉਹਦੇ ਨਾਵੇਂ ਲਾਈਆਂ ਅੱਖਾਂ

ਉਹਦੇ ਨਾਵੇਂ ਲਾਈਆਂ ਅੱਖਾਂ
ਤਾਵੀਂ ਉਸ ਪਰਤਾਈਆਂ ਅੱਖਾਂ

ਵਣ ਸਵੱਨੇ ਲਾਲਚ ਦੇ ਕੇ
ਬਣ ਉਹਦੇ ਪਰਚਾਈਆਂ ਅੱਖਾਂ

ਸੁੱਤੇ ਲੇਖ ਨੇ ਜਾਗੇ ਮੇਰੇ
ਚਾਵਾਂ ਵਿਚ ਆਈਆਂ ਅਖਾਂਂ

ਜਾਬਰ ਅੱਗੇ ਡਟ ਰਹੇ ਆਂਂ
ਉੱਕਾ ਨਹੀਂ ਨਿਵਾਈਆਂ ਅੱਖਾਂ

ਉਹ ਵੀ ਜ਼ਿੱਦੀ, ਮੈਂ ਵੀ ਅਨਹਕੀ
ਸੂਲ਼ੀ ਆਪ ਚੜ੍ਹਾਈਆਂ ਅਖਾਂਂ

ਗ਼ਜ਼ਲ ਨਸ਼ੀਲੀ ਹੋ ਗਈ ਮੇਰੀ
ਕਾਗ਼ਜ਼ ਤੇ ਜਦ ਵਾਈਆਂ ਅੱਖਾਂ

ਅੱਖਾਂ ਕੋਲੋਂ ਨਿੰਦਰ ਖੱਸੀ
ਉਹਦੇ ਤੇ ਆਈਆਂ ਅਖਾਂਂ