ਉਦਾਸੀ ਧੋਈਂ ਵਾਂਗ ਆਈ
ਤੇ ਮੈਨੂੰ ਹੜੱਪ ਗਈ
ਚਾਰ ਚੁਫ਼ੇਰੇ ਪਸਰੇ ਹਨੇਰੇ ਵਿਚ
ਮੈਂ ਸਿਰ ਪਰਨੇ ਡਿੱਗ ਪਈ
ਉਮੀਦ ਨੇ ਨਿੱਕਾ ਜਿਹਾ ਦੀਵਾ ਬਾਲਿਆ
ਨਿੱਕੇ ਨਿੱਕੇ ਹੱਥਾਂ ਨਾਲ਼
ਠੱਪ ਠੱਪ ਕਰਦੇ ਨਿੱਕੇ ਨਿੱਕੇ ਪੈਰ ਆਏ
ਮੈਂ ਖਲੋ ਗਈ
ਫ਼ਿਰ ਹਨੇਰਾ ਛੁੱਟ ਗਿਆ
ਨਿੱਕੀ ਜਿਹੀ ਛੁੱਟ ਚਾਨਣ ਦੇ ਨਾਲ਼
ਗੁਲਾਬੀ ਹੋਂਠਾਂ ਦੀ ਮੁਸਕਣੀ
ਉਦਾਸੀ ਨੂੰ ਉਡਾ ਕੇ ਲੈ ਗਈ