ਇਸ ਥੀਂ ਪਿਆਰ ਕਰੀ ਜਾ

ਗਾਹਕਾਂ ਵਾਂਗੂੰ ਸਾਹਵਾਂ ਨਾਲ਼ ਤੋਂ ਨਿੱਤ ਵਪਾਰ ਕਰੀ ਜਾ
ਆਪਣੇ ਸ਼ੋਹ ਦੇ ਨੇੜੇ ਰਹਿ ਕੇ ਇਸ ਥੀਂ ਪਿਆਰ ਕਰੀ ਜਾ

ਬੇ ਪੁਰਵਾਈ ਵੇਖ ਨਾ ਉਹਦੀ ਤੋਂ ਇਤਬਾਰ ਕਰੀ ਜਾ
ਵਤਨ ਕਦੀਮੀ ਤਾਈਂ ਉਥੇ ਤੋਂ ਕੁੱਝ ਤਿਆਰ ਕਰੀ ਜਾ

ਪਕੜ ਹਲੀਮੀ, ਆਲ ਦੁਆਲਾ ਪਿਆਰ ਕਰੀ ਜਾਹ
ਚਿੱਕੜ ਲੰਬੇ ਚਾਰੋਂ ਕਿੰਨੇ ਸਾਰ ਵਿਚਾਰ ਕਰੀ ਜਾ

ਗ਼ਫ਼ਲਤ ਛੱਡ ਕੇ ਪਲ ਪਲ ਤੇ ਤੂੰ ਸ਼ੁਕਰ ਹਜ਼ਾਰ ਕਰੀ ਜਾ
ਧਿਆਣ ਗਿਆਨ ਥੀਂ ਝਾੜੂ ਦੇ ਤੋਂ ਨਿੱਤ ਵੰਗਾਰ ਕਰੀ ਜਾ

ਇਸ ਥੀਂ ਪਿਆਰ ਕਰੀ ਜਾ