ਆਨ ਦਾ ਵਾਅਦਾ ਤੇ ਕੀਤਾ ਪਰ ਨਾ ਆਇਆ ਜਾਣ ਕੇ

ਆਨ ਦਾ ਵਾਅਦਾ ਤੇ ਕੀਤਾ ਪਰ ਨਾ ਆਇਆ ਜਾਣ ਕੇ
ਜਾਣ ਦਾ ਹਾਂ ਉਸ ਨੇ ਮੇਰਾ ਦਿਲ ਦਿਖਾਇਆ ਜਾਣ ਕੇ

ਨਜ਼ਰ ਭਰ ਕੇ ਵੇਖਦਾ ਤੇ ਭਾਗ ਮੇਰੇ ਜਾਗਦੇ
ਫੇਰ ਨਜ਼ਰਾਂ ਸੂਲੀ ਗ਼ਮ ਦੀ ਇਸ ਚੜ੍ਹਾਇਆ ਜਾਣ ਕੇ

ਜਿਹੜਾ ਕਹਿੰਦਾ ਸੀ ਪਿਆਰਾ ਉਹਨੂੰ ਹਾਂ ਮੈਂ ਜਾਣ ਤੋਂ
ਪਾਸਾ ਵੱਟ ਕੇ ਲੰਘ ਗਿਆ ਮੈਨੂੰ ਪਰਾਇਆ ਜਾਣ ਕੇ

ਸਾਮ੍ਹਣੇ ਆ ਕੇ ਉਹਦੀ ਅੱਖਾਂ ਦਾ ਝੁਕ ਜਾਣਾ ਕਹਵੇ
ਭੁੱਲ ਤੇ ਸਕਿਆ ਨਹੀਂ ਮੈਂ ਪਰ ਭੁਲਾਇਆ ਜਾਣ ਕੇ

ਭਰਮ ਨਾ ਖੱਲ ਜਾਏ ਸ਼ੀਦਾ ਕਿਧਰੇ ਉਹਦੇ ਝੂਠ ਦਾ
ਰੂਬਰੂ ਆਇਆ ਤੇ ਉਹਨੇ ਮੂੰਹ ਲੁਕਾਇਆ ਜਾਣ ਕੇ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 121 ( ਹਵਾਲਾ ਵੇਖੋ )