ਆਪਣੀ ਗੱਲ ਤੋਂ ਆਪੇ ਈ ਰੱਦ ਕਰਦਾ ਐਂ

ਆਪਣੀ ਗੱਲ ਤੋਂ ਆਪੇ ਈ ਰੱਦ ਕਰਦਾ ਐਂ
ਮੂੰਹੋਂ ਜੋ ਕੁਝ ਕਹਿਣਾ ਐਂ ਕਦ ਕਰਦਾ ਐਂ

ਵੱਖਰੀ ਗੱਲ ਏ ਮੇਰੀਆਂ ਆਸਾਂ ਢੀਆਂ ਨਹੀਂ
ਤੂੰ ਤੇ ਸੱਜਣਾਂ ਬੜਾ ਤਰੱਦਦ ਕਰਦਾ ਐਂ

ਸਾਡਾ ਸੱਚ ਵੀ ਤੋੜ ਨਾ ਚੜ੍ਹਿਆ ਹਰਿਆ ਏ
ਤੇਰਾ ਖੋਟ ਵੀ ਪੁੱਗਦਾ ਏ ਤਦ ਕਰਦਾ ਐਂ

ਨਵਾਂ ਸ਼ਿਕਾਰ ਕਰਨ ਦਾ ਲਗਦਾ ਚਾਰਾ ਏ
ਖ਼ਾਲ ਨੁਮਾਇਆਂ ਹੋਰ ਤਿੱਖੇ ਖ਼ੁਦ ਕਰਦਾ ਐਂ

ਲੋਕੀ ਤੇ ਖੁੰਬਾਂ ਤੋਂ ਡਾਰ ਬਣਾਂਦੇ ਨੇਂ
ਗੱਲ ਨੂੰ ਗੌਹ ਨਾਲ਼ ਜਾਚਿਆ ਕਰ ਜਦ ਕਰਦਾ ਐਂ

ਕਦ ਤੱਕ ਓੜਕ ਪੱਬਾਂ ਭਾਰ ਖਲੋਵੀਂਗਾ
ਅੱਡੀਆਂ ਚੁੱਕ ਚੁੱਕ ਕਿਵੇਂ ਉੱਚਾ ਕੱਦ ਕਰਦਾ ਐਂ

ਚੀਕਾਂ ਕਿਧਰੇ ਲਲਕਾਰੇ ਨਾ ਬਣ ਜਾਵਣ
ਸੋਚ ਲਿਆ ਕਰ ਜਦੋਂ ਤਸ਼ੱਦੁਦ ਕਰਦਾ ਐਂ

ਖ਼ੁਦ ਗ਼ਰਜ਼ਾਂ ਤੂੰ ਰੱਖੀਂ ਆਸ ਵਫ਼ਾਵਾਂ ਦੀ
ਝੱਲਿਆ ਸ਼ੀਦਾ ਤੂੰ ਵੀ ਤੇ ਹੱਦ ਕਰਦਾ ਐਂ

ਹਵਾਲਾ: ਮੋਤੀ ਸੋਚ ਸਮੁੰਦਰ ਦੇ, ਸਫ਼ਾ 17 ( ਹਵਾਲਾ ਵੇਖੋ )