ਅੱਖਾਂ ਤੇ ਦਿਨ ਧਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ

ਇਰਸ਼ਾਦ ਸੰਧੂ

ਅੱਖਾਂ ਤੇ ਦਿਨ ਧਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ ਇਥੇ ਲੋਕੀਂ ਮਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ ਮੰਗਵੇਂ ਤੱਕਣੀ ਤੱਕਿਆ ਸਭ ਉਧਾਰੇ ਕੁਨੀਨ ਸੁਣਿਆ ਸੇਤੀ ਜਭਿ ਨੂੰ ਜਰਦੇ ਮਰਗਏ ਪਰ ਨਹੀਂ ਅੱਖਾਂ ਖੁੱਲੀਆਂ ਚੇਤ ਵਸਾ ਖੀਂ ਲਾਸੋ ਲਾਸੀਂ ਸਾਵਣ ਰਿੜਕੋ ਰੁੜਕੀਂ ਪੋਹ ਤੇ ਮਾਘੀਂ ਠਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ ਸਾਵਲ ਤੇ ਹਰਿਆਵਲ ਮੁਡੀਂ ਡੋਲ੍ਹ ਕੇ ਲਹੂ ਤੇ ਮੁੜ੍ਹਕਾ ਨਾਗਾਂ ਦੇ ਢਿੱਡ ਭਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ ਵਾਅ ਵੀ ਇਕ ਗਈ ਸੂਰਜ ਹਫ਼ਿਆ ਥੱਕ ਗਏ ਚੰਨ ਤੇ ਤਾਰੇ ਬਦਲ ਵਰ੍ਹਦੇ ਵਰ੍ਹਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ ਹਰਖ ਤੇ ਨਿਰਖ ਚਿ ਸਹਿਮ ਸਹਿਮ ਕੇ ਕਿੰਨੇ ਵਹਿਮ ਹੰਢਾਏ ਕਿਥੋਂ ਕਿਥੋਂ ਡਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ ਚਿਰ ਤੋਂ ਘੋ ਕੈਂ ਸੁੱਤਿਆਂ ਪਿੰਡ ਤੇ ਸ਼ਹਿਰਾਂ ਦੇ ਵਿਚ ਸੰਧੂ ਜਾਗੋ ਜਾਗੋ ਕਰਦੇ ਮਰ ਗਏ ਪਰ ਨਹੀਂ ਅੱਖਾਂ ਖੁੱਲੀਆਂ

Share on: Facebook or Twitter
Read this poem in: Roman or Shahmukhi

ਇਰਸ਼ਾਦ ਸੰਧੂ ਦੀ ਹੋਰ ਕਵਿਤਾ