ਥੋੜੀਆਂ ਵਧੇਰੀਆਂ ਨੇਂ, ਸਭੇ ਹੇਰਾ ਫੇਰੀਆਂ ਨੇਂ

ਥੋੜੀਆਂ ਵਧੇਰੀਆਂ ਨੇਂ, ਸਭੇ ਹੇਰਾ ਫੇਰੀਆਂ ਨੇਂ
ਨੀਵੀਆਂ ਉਚੇਰੀਆਂ ਨੇਂ,ਸਭੇ ਹੇਰਾਫੇਰੀਆਂ ਨੇਂ

ਮੇਰੀਆਂ ਯਾ ਤੇਰੀਆਂ ਨੇਂ,ਤੇਰੀਆਂ ਯਾ ਮੇਰੀਆਂ ਨੇਂ
ਸਭੇ ਹੇਰਾਫੇਰੀਆਂ ਨੇਂ ,ਸਭੇ ਹੇਰਾਫੇਰੀਆਂ ਨੇਂ

ਕਾਲਕਾਂ ਨੂੰ ਧੋਂਦੀਆਂ ਵੀ, ਚਾਨਣਾਂ ਦੇ ਹੁੰਦਿਆਂ ਵੀ
ਰਾਤਾਂ ਜੋ ਅਨ੍ਹੇਰੀਆਂ ਨੇਂ,ਸਭੇ ਹੇਰਾਫੇਰੀਆਂ ਨੇਂ

ਪਾਉਂਦੇ ਜੋ ਰਟੜੇ ਵੀ, ਉਨ੍ਹਾਂ ਤੋਂ ਈ ਵਟੜੇ ਵੀ
ਖਾਂਦੀਆਂ ਕਿਉਂ ਬੇਰੀਆਂ ਨੇਂ, ਸਭੇ ਹੇਰਾਫੇਰੀਆਂ ਨੇਂ

ਅੱਗੇ ਪਿੱਛੇ ਡੋਲਣਾ ਨਹੀਂ, ਮੂੰਹਾਂ ਉਤੇ ਬੋਲਣਾ ਨਹੀਂ
ਕਾਹਦੀਆਂ ਦਲੇਰੀਆਂ ਨੇਂ,ਸਭੇ ਹੇਰਾਫੇਰੀਆਂ ਨੇਂ

ਰੁਘਾਂ ਮੂੰਹੀਂ ਖਾਉਂਦੇ ਨੇਂ,ਸਾਨੂੰ ਜੋ ਵਿਖਾਉਂਦੇ ਨੇਂ
ਚਿਕੜਾਂ ਤੇ ਗੇਰੀਆਂ ਨੇਂ,ਸਭੇ ਹੇਰਾਫੇਰੀਆਂ ਨੇਂ

ਸਾਨੂੰ ਈ ਨੀਂ ਧੋਂਦੀਆਂ ਜੋ, ਸਾਡੇ ਤੋਂ ਈ ਹੁੰਦੀਆਂ ਜੋ
ਕਾਹਲੀਆਂ ਯਾ ਦੇਰੀਆਂ ਨੇਂ,ਸਭੇ ਹੇਰਾਫੇਰੀਆਂ ਨੇਂ

ਸ਼ੀਸ਼ੜੇ ਵਿਖਾਂਦਿਆਂ ਲਈ, ਰਾਹੇ ਰਾਹੇ ਜਾਂਦਿਆਂ ਲਈ
ਖੱਡੜੇ ਤੇ ਢੇਰੀਆਂ ਨੇਂ,ਸਭੇ ਹੇਰਾਫੇਰੀਆਂ ਨੇਂ

ਗਿੱਦੜਾਂ ਤੇ ਚੀਤਾਂ ਨੇਂ, ਏਥੇ ਕਈ ਪਲੀਤਾਂ ਨੇਂ
ਭੇਡਾਂ ਜਿਵੇਂ ਘੇਰੀਆਂ ਨੇਂ, ਸਭੇ ਹੇਰਾਫੇਰੀਆਂ ਨੇਂ

ਸੰਧੂ ਜੋ ਲਸੀਰੀਆਂ ਸੀ, ਹਾਲੇ ਵੇ ਲਸੀਰੀਆਂ ਨੇਂ
ਦਸਾਂ ਕਿਉਂ ਲਸੇਰੀਆਂ ਨੇਂ,ਸਭੇ ਹੇਰਾਫੇਰੀਆਂ ਨੇਂ