ਦੋ ਨੈਣਾਂ ਦੀ ਜੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਕੀਤਾ ਡਾਢਾ ਤੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਅੱਚਨ ਚਿੱਤੀ ਜਿਹੜੀ ਬਾਂਹ ਵਿਚ ਅੱਖਾਂ ਮੇਟ ਕੇ ਪਾਲਈ ਸੀ ਡੰਗਿਆ ਇਸੇ ਵਿੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਗੋਰੇ ਚਿੱਟੇ, ਸਾਵੇ ਪੀਲੇ, ਨੀਲੇ ਕਾਲੇ, ਜਿਹੜੇ ਵੀ ਲੈ ਬੈਠੇ ਨੇਂ ਰੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਉਮਰਾਂ ਭਰ ਲਈ ਮੁਡ਼ ਦੇ ਵੈਰੀ ਚਾਰ ਦਿਨਾਂ ਦੇ ਜੋਬਨ ਨੇ ਦਿੱਤਾ ਸੂਲ਼ੀ ਟੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਔਂਤਰ ਜਾਣੇ ਵੇਲੇ ਦਿੱਤਾ ਵੇਖ ਲੈ ਛੱਡ ਕੇ ਅੰਬਾਂ ਨੂੰ ਅੱਕਾਂ ਵੱਲੇ ਮੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਅੰਨ੍ਹਿਆਂ ਰਸਮਾਂ ਧੱਕੇ ਦਿੱਤੇ ਲੁੱਟਿਆ ਕਾਲ਼ੀ ਚੌਧਰ ਨੇ ਪੱਗਾਂ ਮਾਰੇ ਡੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਇੰਜ ਨਾ ਉਜੜੇ ਹੁੰਦੇ ਅੜੀਏ ਲੋਕਾਂ ਵਾਂਗੂੰ ਜੀਵਨ ਦਾ ਆ ਜਾਂਦਾ ਜੇ ਢੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਚਾਇਸੀ ਹੀਰ ਸਲਹਟੀ ਵਰਗੇ ਤਾਂ ਤੇ ਲੰਗੜੇ ਕੈਦੋ ਦਾ ਰਾਸ ਨਾ ਆਇਆ ਝੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ ਜੱਗ ਨਜ਼ਮਾਂ ਦੀ ਰਾਣੀ ਆਖੇ ਯਾਂ ਸ਼ਹਿਜ਼ਾਦੀ ਗ਼ਜ਼ਲਾਂ ਦੀ ਤੱਕ ਸੰਧੂ ਦੇ ਸੰਗ ਸਹੇਲੀ ਤੈਨੂੰ ਵੀ ਤੇ ਮੈਨੂੰ ਵੀ