ਖੋਜ

ਮੇਰਾ ਆਖਾ ਮੰਨ ਲੈ ਪੁਤਰਾ

ਮੇਰਾ ਆਖਾ ਮੰਨ ਲੈ ਪੱਤਰਾ ਹਰ ਗੱਲ ਪੱਲੇ ਬੰਨ੍ਹ ਲੈ ਪੱਤਰਾ ਮੌੜਾਂ ਵਾਲੀ ਰਾਹ ਨਈਂ ਚੰਗੀ ਨਿੱਤ ਬੇਗਾਨੀ ਚਾਹ ਨਈਂ ਚੰਗੀ ਅਸਲੋਂ ਹੋਲਾ ਦਿਲ ਨਈਂ ਚੰਗਾ ਬਹੁਤਾ ਵੱਡਾ ਤਿਲ਼ ਨਈਂ ਚੰਗਾ ਬੁਹਤੀ ਖਿੱਲਰੀ ਵੱਲ ਨਈਂ ਚੰਗੀ ਕਨਡੋਂ ਓਹਲੇ ਗੱਲ ਨਈਂ ਚੰਗੀ ਤਿੜ੍ਹ ਕੇ ਮਾਰੀ ਛਾਲ ਨਈਂ ਚੰਗੀ ਬੁਹਤੀ ਲੰਮੀ ਕਾਲ਼ ਨਈਂ ਚੰਗੀ ‏ਰੁੱਖਾਂ ਥੱਲੇ ਮੱਚ ਨਈਂ ਚੰਗਾ ਢੇਰ ਫ਼ਸਾਦੀ ਸੱਚ ਨਈਂ ਚੰਗਾ ਕੱਖਾਂ ਨੇੜੇ ਅੱਗ ਨਈਂ ਚੰਗੀ ਸਿਰ ਤੋਂ ਭਾਰੀ ਪੱਗ ਨਈਂ ਚੰਗੀ ਬੇ ਕਿਦਰੇ ਦੀ ਖੋਹ ਨਈਂ ਚੰਗੀ ਬਦੋ ਬਦੀ ਦੀ ਮੋਹ ਨਈਂ ਚੰਗੀ ਇਸ ਤੋਂ ਪਿੱਛੇ ਹੋਰ ਨੂੰ ਫੜਈਏ ਪਹਿਲਾਂ ਘਰ ਦੇ ਚੋਰ ਨੂੰ ਫੜਈਏ ਕਰਨੀ ਅੰਤ ਅਖ਼ੀਰ ਨਈਂ ਚੰਗੀ ‏ਕੁੱਤਿਆਂ ਅੱਗੇ ਖੈਰ ਨਈਂ ਚੰਗੀ ਲੜ ਕੇ ਕੀਤੀ ਵੰਡ ਨਈਂ ਚੰਗੀ ਲੂਣ ਦੇ ਨੇੜੇ ਖੰਡ ਨਈਂ ਚੰਗੀ ਮੰਗਵੇਂ ਸੋਚ ਤੇ ਚੁੱਕ ਨਈਂ ਚੰਗੀ ਸੱਟ ਕੇ ਚਟਣੀ ਥੱਕ ਨਈਂ ਚੰਗੀ ਕੱਚੀ ਪਲੀ ਰੁੱਤ ਨਈਂ ਚੰਗੀ ਸਭ ਨੂੰ ਦੱਸਦੀ ਗੁੱਤ ਨਈਂ ਚੰਗੀ ਅੱਖਾਂ ਦੇ ਵਿਚ ਕਹਿਰ ਨਈਂ ਚੰਗਾ ਜਭਿ ਵਿਚ ਭਰਿਆ ਜ਼ਹਿਰ ਨਈਂ ਚੰਗਾ ‏ਤੂੰ ਤੂੰ ਤੇ ਤਕਰਾਰ ਨਈਂ ਚੰਗੀ ਹਟ ਕੇ ਬੈਠੀ ਨਾਰ ਨਈਂ ਚੰਗੀ ਵੱਖਰੀ ਵੱਖਰੀ ਤੋਨ ਨਈਂ ਚੰਗੀ ਐਵੇਂ ਕਰਨੀ ਚੋਣ ਨਈਂ ਚੰਗੀ ਜੇਠ ਹਾੜ ਦੀ ਧੁੱਪ ਨਈਂ ਚੰਗੀ ਮੌਤਾਂ ਵਰਗੀ ਚੁੱਪ ਨਈਂ ਚੰਗੀ ਰਸਤੇ ਦੇ ਵਿਚ ਬੇਰ ਨਈਂ ਚੰਗੀ ਸੁਲ੍ਹਾ ਵਿਚ ਕਰਨੀ ਦੇਰ ਨਈਂ ਚੰਗੀ ਏ ਗੱਲਾਂ ਜੇ ਭੁੱਲ ਜਾਵੇਂ ਗਾ ਪੱਤਰਾ ਜੱਗ ਤੇ ਰੁਲ਼ ਜਾਵੇਂ ਗਾ,,

See this page in:   Roman    ਗੁਰਮੁਖੀ    شاہ مُکھی
ਇਰਸ਼ਾਦ ਸੰਧੂ Picture

ਇਰਸ਼ਾਦ ਸੰਧੂ ਦਾ ਸ਼ੁਮਾਰ ਮੰਨੇ ਪਰ ਮੰਨੇ ਪੰਜਾਬੀ ਸ਼ਾਇਰਾਂ ਚ ਹੁੰਦਾ ਏ। ਆਪ ਦਾ ਤਾਅਲੁੱਕ ਚਾਹਲ ...

ਇਰਸ਼ਾਦ ਸੰਧੂ ਦੀ ਹੋਰ ਕਵਿਤਾ