ਸੱਜਣ ਜੀ
ਸੱਜਣ ਜੀ,
ਤੁਸੀਂ ਹਨ ਕਿਉਂ ਆਈਏ
ਹੁਣ ਤੇ ਜ਼ਿੰਦਗੀ ਸਾਹ ਦਾਅ
ਬੈਠੀ ਨਗ਼ਮਾ ਗਾਏ

ਜਿੰਦ ਨਿਮਾਣੀ ਪਹਿਲਾਂ ਹੀ ਗ਼ਮ
ਦਿਲ ਤੇ ਬਹੁਤ ਹੰਢਾਇਆ
ਪੱਤਣਾਂ ਅਤੇ ਵਿਚ ਅੱਡਿਆਂ
ਰੋ ਰੋ ਚੇਨ ਗਵਾਇਆ
ਮਨ ਦੇ ਪੰਛੀ ਅੱਜ ਤੀਕਰ ਨੇਂ
ਲੱਖਾਂ ਸਬਰ ਹੰਢਾਇਆ
ਸੱਜਣ ਜੀ ਤੁਸੀਂ।।।

ਇਸ ਦਿਨ ਕਿਸ ਨਗਰੀ ਸੀ ਵਸਦੇ
ਜਿਸ ਦਿਨ ਸੀ ਖ਼ੁਸ਼ਹਾਲੀ
ਜੋਬਨ ਦੇ ਸੂਰਜ ਦੇ ਮੁੱਖ ਸੀ
ਗਿੱਠ ਗਿੱਠ ਦੀ ਜਦ ਲਾਲੀ
ਹੁਸਨ ਖੇਡਣ ਦੀ ਜਦ ਰੁੱਤ ਸੀ
ਉਦੋਂ ਨਾ ਨੈਣ ਮਿਲਾਏ
ਸੱਜਣ ਜੀ ਤੁਸੀਂ।।।

ਹੁਣ ਤੇ ਤੁਪਕਾ ਤੁਪਕਾ ਕਰਕੇ
ਕਰ ਗਏ ਨੇਂ ਸਭ ਹਾਸੇ
ਮਨ ਦੇ ਚਾ ਵੀ ਸੌਂ ਗਏ ਕਿਧਰੇ
ਹੋ ਕੇ ਕਹਿਰ ਨਿਰ ਉਸੇ
ਹੁਣ ਤੇ ਜਿੰਦ ਦੇ ਬਾਗ਼ੀਂ ਸਭ ਰੰਗ
ਮੁਰਝਾਏ, ਮੁਰਝਾਏ
ਸੱਜਣ ਜੀ ਤੁਸੀਂ।।।
ਸੱਜਣ ਜੀ