ਆਪਣੇ ਰਕੀਬ ਨੂੰ

ਪਿਆਰ ਦੇ ਉਹ ਵੀ ਰਹੇ ਜ਼ਮਾਨੇ
ਸੁਫ਼ਨੇ ਡਿਠੇ ਰੋਜ਼ ਸੁਹਾਣੇ
ਦਿਲ ਦੇ ਮਸਲੇ ਤੂੰ ਕੀ ਜਾਣੇ
ਨਾ ਤੋਂ ਦਿਲ ਦਾ ਰੋਗ ਪਛਾਣੇ

ਰਹਿ ਗਿਆ ਤੈਨੂੰ ਮੈਂ ਸਮਝਾਂਦਾ
ਔਖੇ ਸੱਜਣਾਂ ਪਿਆਰ ਨਿਭਾਣੇ
ਪਰ ਤੂੰ ਮੇਰੀ ਇਕ ਨਾ ਮੰਨੀ
ਮੈਨੂੰ ਸੁੱਟਿਆ ਵਿਚ ਵੀਰਾਨੇ

ਪਿਆਰ ਦੀ ਬਾਜ਼ੀ ਹਾਰ ਗਿਆ ਮੈਂ
ਹਿਰਨ ਜਵਾਰੀ ਜਿਵੇਂ ਅਣਜਾਣੇ
ਉੱਕਾ ਸਾਰ ਨਾ ਜਾਣੀ ਉਸ ਦੀ
ਆਏ ਨਾ ਯਾਰ ਵਸਾਨਯੇ

ਸੱਚ ਈ ਗਏ ਸਿਆਨਯੇ
ਕਦਰ ਫੁੱਲਾਂ ਦੀ ਬੁਲਬੁਲ ਜਾਣੇ