ਅਸੀਂ ਮੁਰਝਾ ਰਹੇ ਫੁੱਲਾਂ ਨੂੰ ਇਉਂ ਖਿੜਨਾ ਸੁਖਾਂਵਾਂਗੇ

ਅਸੀਂ ਮੁਰਝਾ ਰਹੇ ਫੁੱਲਾਂ ਨੂੰ ਇਉਂ ਖਿੜਨਾ ਸੁਖਾਂਵਾਂਗੇ
ਕਿ ਸੂਲੀ ਤੇ ਵੀ ਖਿੜਕੇ ਸਿਦਕ ਦੀ ਖ਼ੁਸ਼ਬੂ ਖਿੰਡਾਵਾਂਗੇ

ਜ਼ਮਾਨੇ ਦੀ ਹਕੂਮਤ ਨਾਲ਼ ਇਉਂ ਮੱਥਾ ਲੱਗਾਂਵਾਂ ਗੇ
ਕਿ ਬੱਦਲਾਂਗੇ ਜ਼ਮਾਨੇ ਨੂੰ ਨਹੀਂ ਤਾਂ ਜੂਝ ਜਾਵਾਂਗੇ

ਸਦਾ ਤੋਂ ਸੱਚ ਚੜ੍ਹਦਾ ਆ ਰਿਹਾ ਏ ਸੂਲੀਆਂ ਉੱਤੇ
ਸਿਤਮ ਦੀ ਮਸੀਆ ਚੋਂ ਸਿਦਕ ਦੀ ਪੂਨਮ ਖਿੜ੍ਹਾਂਵਾਂ ਗੇ

ਸਵੇਰ ਆਉਂਦੀ ਕਰੋੜਾਂ ਤਾਰਿਆਂ ਦੀ ਜਾਨ ਲੈ ਕੇ ਹੀ
ਤਦੇ ਤਾਂ ਅਸੀਂ ਵੀ ਕੁਰਬਾਨੀਆਂ ਦਾ ਖ਼ੂਨ ਪਾਵਾਂਗੇ

ਅਸੀਂ ਹਾਂ ਪੱਤ ਸੁਕੇ ਰੁਲ਼ ਰਹੇ ਧਰਤੀ ਤੇ ਥਾਂ ਥਾਂ ਤੇ
ਇਕੱਠੇ ਹੋ ਭਲੇ ਤਾਂ ਜਬਰ ਦੀ ਲੰਕਾ ਜਲਾਵਾਂ ਗੇ

ਹਵਾਏ ਨੀ ਭਲਾ ਤੂੰ ਮਾਣ ਕਾਹਦਾ ਕਰ ਰਹੀ ਏਨਾ
ਵਗੇਂ ਗੀ ਤੇਜ਼ ਜਿਵੇਂ ਜਿਵੇਂ ਹੋਰ ਉੱਚੇ ਉੱਪਰ ਜਾਵਾਂਗੇ

ਰਹੇ ਗਾ ਇਸ਼ਕ ਸਾਡਾ ਪੈਲ ਪਾਂਦਾ ਸੂਲੀਆਂ ਉੱਤੇ
ਘਰੇ ਆਈ ਮੁਸੀਬਤ ਨੂੰ ਵੀ ਸੀਨੇ ਨਾਲ਼ ਲਾਵਾਂਗੇ